ਚੀਨ ਤੇ ਭਾਰਤ ਦੇ ਸਰਹੱਦੀ ਵਿਵਾਦ ‘ਤੇ ਰੱਖਿਆ ਮੰਤਰੀ ਦਾ ਬਿਆਨ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਚੀਨ ਦੇ ਨਾਲ ਚੱਲ ਰਹੀ ਸਰੱਹਦੀ ਵਿਵਾਦ ‘ਤੇ ਸਿਆਸੀ ਤੇ ਫੌਜੀ ਪੱਧਰ ਤੇ ਗੱਲਬਾਤ ਦਾ ਅਜੇ ਤੱਕ ਕੋਈ ਵੀ ਉਦੇਸ਼ ਪੂਰਣ ਹੱਲ ਨਹੀਂ ਨਿਕਲਿਆ ਇਹ ਗੱਲ ਸਾਫ਼ ਕਰ ਦਿੱਤੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਲਾਤ ਹਜੇ ਠੀਕ ਨਹੀਂ ਹੈ।

    ਇਹ ਜਾਣਕਾਰੀ ਉਹਨਾਂ ਦੇ ਵੱਲੋਂ ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਗਈ ਹੈ ਕਿ ਜੇਕਰ ਐਲ.ਏ.ਸੀ ‘ਤੇ ਹਲਾਤ ਬਰਕਾਰ ਰਹਿੰਦੇ ਹਨ ਤਾਂ ਫਿਰ ਫੋਜ ਦੀ ਸੰਖਿਆ ‘ਚ ਕਮੀ ਨਹੀਂ ਕੀਤੀ ਜਾ ਸਕਦੀ। ਰਾਜਨਾਥ ਸਿੰਘ ਨੇ ਕਿਹਾ ਕਿ ‘ਇਹ ਸਹੀ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਰਾਜਨਾਇਕ ਤੇ ਫੌਜ ਦੀ ਗੱਲਬਾਤ ਹੋ ਰਹੀ ਸੀ। ਪਰ ਇਸ ‘ਚ ਅਜੇ ਤੱਕ ਕੋਈ ਸਫ਼ਲਤਾ ਮਿਲੀ ਨਹੀਂ।ਅਗਲੇਦੌਰ ‘ਚ ਇੱਕ ਵਾਰ ਫਿਰ ਫੋਜੀ ਪੱਧਰ ਦੀ ਗੱਲਬਾਤ ਹੋਵੇਗੀ ਪਰ ਅਜੇ ਕੋਈ ਉਦੇਸ਼ ਪੂਰਵਕ ਹੱਲ ਨਹੀਂ ਨਿਕਲਿਆ ਤੇ ਹਲਾਤ ਜਿਵੇਂ ਤੇ ਤਿਵੇਂ ਹੀ ਬਣੇ ਹੋਏ ਨੇ।

    ਰੱਖਿਆ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਫਿਰ ਇਹ ਤਾਂ ਲਾਜ਼ਮੀ ਹੈ ਕਿ ਫੌਜੀ ਤਾਇਨਾਤੀ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਸਾਡੇਂ ਵੱਲੋਂ ਤਾਇਨਾਤੀ ‘ਚ ਕੋਈ ਕਮੀ ਨਹੀਂ ਹੋਵੇਗਾ ਤੇ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਵੀ ਅਜਿਹਾ ਹੀ ਹੋਵੇਗਾ ਅਤੇ ਸਾਡੀ ਗੱਲਬਾਤ ਜਾਰੀ ਹੈ ਤੇ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਸਾਕਾਰਾਤਮਕ ਹੱਲ ਜ਼ਰੂਰ ਨਿਕਲੇਗਾ।

     

    LEAVE A REPLY

    Please enter your comment!
    Please enter your name here