ਗੰਧਕ ਤੇ ਪੋਟਾਸ਼ ਨੂੰ ਕੁੰਡੇ ਵਿਚ ਰਗੜਨ ਵੇਲੇ ਜ਼ਬਰਦਸਤ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ

    0
    136

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਲਹਿਰਾਗਾਗਾ: ਇਥੇ ਬਾਈਪਾਸ ਸੜਕ ਦੇ ਨੇੜੇ ਵਾਰਡ ਨੰਬਰ 13 ਦੀ ਗਲੀ ’ਚ ਗੰਧਕ ਅਤੇ ਪੋਟਾਸ਼ ਮਿਲਾ ਕੇ ਪਟਾਕੇ ਬਣਾਉਣ ਸਮੇਂ ਹੋਏ ਜ਼ਬਰਦਸਤ ਧਮਾਕੇ ’ਚ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ 200 ਮੀਟਰ ਦੂਰ ਘਰਾਂ ਦੇ ਸ਼ੀਸ਼ੇ ਟੁੱਟ ਗਏ।

    ਗੰਭੀਰ ਜ਼ਖ਼ਮੀ ਲਾਲੀ ਸਿੰਘ (14) ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ (15) ਪੁੱਤਰ ਬਲਦੇਵ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ’ਚ ਦਾਖ਼ਲ ਕਰਵਾਇਆ, ਜਿਥੇ ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ।

    ਹਸਪਤਾਲ ਵਿਖੇ ਗੰਭੀਰ ਜ਼ਖ਼ਮੀ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਲੁਕੇਸ਼ ਕੁਮਾਰ ਨੇ ਦੱਸਿਆ ਕਿ ਦੋ ਨਾਬਾਲਗ ਬੱਚੇ ਲਾਲੀ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ ਪੁੱਤਰ ਬਲਦੇਵ ਸਿੰਘ ਵਾਰਡ ਨੰਬਰ 13 ਜਿਨ੍ਹਾਂ ਦੇ ਚਿਹਰੇ, ਬਾਹਵਾਂ, ਲੱਤਾਂ, ਬੁੱਲ੍ਹ ਤੇ ਅੱਖਾਂ ਜਲੇ ਹੋਏ ਸਨ, ਹਸਪਤਾਲ ਵਿਚ ਆਏ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here