ਗੌਤਮ ਅਡਾਨੀ ਦੀ ਵੱਡੀ ਡੀਲ ! ਅਡਾਨੀ ਪਾਵਰ ਨੇ ਓਡੀਸ਼ਾ ਪਾਵਰ ਜਨਰੇਸ਼ਨ ‘ਚ 49% ਹਿੱਸੇਦਾਰੀ ਖ਼ਰੀਦੀ ..

    0
    147

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਸਿਮਰਨ)

    ਨਵੀਂ ਦਿੱਲੀ : ਅਹਿਮਦਾਬਾਦ ਦੇ ਅਡਾਨੀ ਗਰੁੱਪ ਦੇ ਚੇਅਰਮੈਨ ਤੇ ਦਿੱਗਜ਼ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਨੇ 49 ਪ੍ਰਤੀਸ਼ਤ ਇਕੁਇਟੀ ਹਿੱਸੇਦਾਰੀ ਖ਼ਰੀਦਣ ਲਈ ਓਡੀਸ਼ਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਨਾਲ ਸਮਝੌਤਾ ਕੀਤਾ ਹੈ। ਇਹ ਹਿੱਸੇਦਾਰੀ ਅਮਰੀਕਾ ਅਧਾਰਤ ਏਈਐੱਸ ਕਾਰਪੋਰੇਸ਼ਨਾਂ ਦੀ ਹੋਵੇਗੀ। ਕੰਪਨੀ ਇਸ ਸੌਦੇ ‘ਤੇ 135 ਮਿਲੀਅਨ ਡਾਲਰ ਖ਼ਰਚ ਕਰੇਗੀ। ਇਸ ਪ੍ਰਸੰਗ ਵਿੱਚ ਕੀਤੀ ਗਈ ਰੈਗੂਲੇਟਰੀ ਫਾਈਲਿੰਗ ਵਿੱਚ, ਕੰਪਨੀ ਨੇ ਦੱਸਿਆ ਹੈ ਕਿ ਉਸਨੇ ਇਸ ਖਰੀਦ ਲਈ ਯੂਐਸ-ਅਧਾਰਤ ਗਲੋਬਲ ਐਨਰਜੀ ਕੰਪਨੀ ਏਈਐੱਸ ਕਾਰਪੋਰੇਸ਼ਨਾਂ ਨਾਲ ਸਬੰਧਤ ਕੰਪਨੀ ਨਾਲ ਸਮਝੌਤਾ ਕੀਤਾ ਹੈ। ਦੱਸ ਦੇਈਏ ਕਿ ਓਡੀਸ਼ਾ ਸਰਕਾਰ ਦੀ ਓਪੀਜੀਸੀ ਵਿੱਚ 51 ਪ੍ਰਤੀਸ਼ਤ ਹਿੱਸੇਦਾਰੀ ਹੈ।

    ਮਹੱਤਵਪੂਰਨ ਹੈ ਕਿ ਓਪੀਜੀਸੀ ਉੜੀਸਾ ਦੇ ਝਾਰਸੁਗੁਡਾ ਜ਼ਿਲ੍ਹੇ ਵਿਚ 1,740 ਮੈਗਾ ਵਾਟ ਦਾ ਥਰਮਲ ਪਾਵਰ ਪਲਾਂਟ ਚਲਾਉਂਦਾ ਹੈ। ਇਹ ਉੜੀਸਾ ਰਾਜ ਦਾ ਇੱਕ ਬਹੁਤ ਮਹੱਤਵਪੂਰਨ ਬਿਜਲੀ ਘਰ ਹੈ।

    ਡਿਸਟਿੰਗ ਪ੍ਰਸਤਾਵ ‘ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਪੋਸਟਲ ਬੈਲੇਟ ਸ਼ੁਰੂ ਹੋਇਆ :

    ਇਸ ਦੇ ਨਾਲ ਹੀ, ਅਡਾਨੀ ਪਾਵਰ ਨੇ 3,264 ਕਰੋੜ ਰੁਪਏ ਦੇ ਡਿਲੀਸਟਿੰਗ ਪ੍ਰਸਤਾਵ ‘ਤੇ ਆਪਣੇ ਸ਼ੇਅਰ ਧਾਰਕਾਂ ਦੀ ਮਨਜ਼ੂਰੀ ਲਈ ਇੱਕ ਪੋਸਟਲ ਬੈਲਟ ਦੀ ਸ਼ੁਰੂਆਤ ਕੀਤੀ ਹੈ। ਅਡਾਨੀ ਪਾਵਰ ਨੇ ਇਸ ਸੰਦਰਭ ਵਿਚ ਇਕ ਰੀਲੀਜ਼ ਰਾਹੀਂ ਦੱਸਿਆ ਹੈ ਕਿ ਉਸਨੇ ਬੀਐੱਸਈ ਅਤੇ ਐੱਨਐੱਸਈ ਤੋਂ ਆਪਣੇ ਸ਼ੇਅਰਾਂ ਨੂੰ ਸਵੈ-ਇੱਛਾ ਨਾਲ ਹਟਾਉਣ ਦਾ ਫ਼ੈਸਲਾ ਕੀਤਾ ਹੈ।

    ਕੰਪਨੀ ਦੇ ਬੋਰਡ ਨੇ ਸੋਮਵਾਰ ਨੂੰ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਕੰਪਨੀ ਨੇ ਇਸ ਪ੍ਰਸਤਾਵ ਤਹਿਤ ਕੁੱਲ 3,264 ਕਰੋੜ ਰੁਪਏ ਵਿਚ 96.53 ਕਰੋੜ ਇਕਵਿਟੀ ਸ਼ੇਅਰਾਂ ਦੀ ਖਰੀਦ ਲਈ ਪ੍ਰਤੀ ਸ਼ੇਅਰ ਦੀ ਕੀਮਤ 33.82 ਰੁਪਏ ਨਿਰਧਾਰਤ ਕੀਤੀ ਹੈ।

    ਕੰਪਨੀ ਵਿਚ ਕੁੱਲ ਪ੍ਰਮੋਟਰ ਗਰੁੱਪ ਦੀ ਹਿੱਸੇਦਾਰੀ 2,89,16,12,567 ਇਕਵਿਟੀ ਸ਼ੇਅਰ ਯਾਨੀ 74..97 ਫ਼ੀਸਦ ਹੈ ਜਦਕਿ ਕੰਪਨੀ ਵਿਚ ਜਨਤਕ ਹਿੱਸੇਦਾਰੀ, 96,53,26,374 ਇਕਵਿਟੀ ਸ਼ੇਅਰ ਯਾਨੀ 25.03 ਪ੍ਰਤੀਸ਼ਤ ਹੈ।

    LEAVE A REPLY

    Please enter your comment!
    Please enter your name here