ਗੈਸ ਸਿਲੰਡਰਾਂ ਵਾਲੀ ਗੱਡੀ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣ ਤੋਂ ਟਲਿਆ

    0
    163

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਗੜ੍ਹਸ਼ੰਕਰ ਸ਼ਹਿਰ ਦੇ ਐਨ ਵਿਚਕਾਰ ਰੇਲਵੇ ਰੋਡ ‘ਤੇ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਪਰ ਸਮੇਂ ਸਿਰ ਇਸ ‘ਤੇ ਕਾਬੂ ਪਾਉਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ। ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਚੱਲਦੇ ਟਰੱਕ ਨੂੰ ਲੱਗੀ ਅੱਗ ਬਾਰੇ ਡਰਾਈਵਰ ਨੂੰ ਰਾਹਗੀਰਾਂ ਨੇ ਆਗਾਹ ਕੀਤਾ। ਰਾਹਗੀਰਾਂ ਵੱਲੋਂ ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਜੋ ਕਿ ਕੁੱਝ ਹੀ ਮਿੰਟਾਂ ਵਿਚ ਪਹੁੰਚ ਗਏ। ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਟਰੱਕ ਦੇ ਟਾਇਰਾਂ ਵਿੱਚੋਂ ਨਿਕਲ ਰਹੀਆਂ ਧੂੰਏ ਅਤੇ ਅੱਗ ਦੀਆਂ ਲਪਟਾਂ ਨੂੰ ਪਾਣੀ ਪਾ ਕੇ ਬੁਝਾਇਆ ਗਿਆ। ਬੇਸ਼ਕ ਕਾਫੀ ਹੱਦ ਤਕ ਅੱਗ ‘ਤੇ ਕਾਬੂ ਪਾਇਆ ਜਾ ਚੁੱਕਾ ਸੀ। ਪਰ ਫਾਇਰ ਬ੍ਰਿਗੇਡ ਨੇ ਉਸ ਵਿੱਚੋਂ ਨਿਕਲਦੇ ਧੂੰਏਂ ਕਾਰਨ ਟਰੱਕ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ਇਸ ‘ਤੇ ਕਾਬੂ ਪਾਇਆ।ਟਰੱਕ ਡਰਾਈਵਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਗੈਸ ਸਿਲੰਡਰ ਹੁਸ਼ਿਆਰਪੁਰ ਤੋਂ ਲੈ ਕੇ ਆਇਆ ਸੀ ਤੇ ਕੁਰਾਲੀ ਗੈਸ ਏਜੰਸੀ ਨੂੰ ਚੱਲਿਆ ਸੀ ਅਤੇ ਇਸ ਵਿੱਚ 300 ਦੇ ਕਰੀਬ ਸਿਲੰਡਰ ਸਨ।

     

    LEAVE A REPLY

    Please enter your comment!
    Please enter your name here