ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫੀਆ ਡੌਨ ਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਭੇਜਿਆ ਜਾਵੇਗਾ। ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ। ਇਸ ਦੌਰਾਨ ਮੁਖਤਾਰ ਅੰਸਾਰੀ ਦੀ ਆਮਦ ਦੇ ਮੱਦੇਨਜ਼ਰ ਬਾਂਦਾ ਜੇਲ੍ਹ ‘ਚ ਸੁਰੱਖਿਆ ਵਧਾਈ ਗਈ ਹੈ।

    ਜਾਣਕਾਰੀ ਮੁਤਾਬਕ ਮੁਖਤਾਰ ਅਨਸਾਰੀ ਨੂੰ ਸੜਕ ਮਾਰਗ ਰਾਹੀਂ ਬਾਂਦਾ ਜੇਲ੍ਹ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਏਡੀਜੀ ਪ੍ਰਯਾਗਰਾਜ ਜ਼ੋਨ ਪ੍ਰੇਮ ਪ੍ਰਕਾਸ਼ ਨੂੰ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਬੰਦਾ ਜੇਲ੍ਹ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁਖਤਾਰ ਅੰਸਾਰੀ ਯੂਪੀ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ ਕਥਿਤ ਤੌਰ ‘ਤੇ ਬਰਾਮਦਗੀ ਦੇ ਮਾਮਲੇ ਵਿੱਚ ਜਨਵਰੀ 2019 ਤੋਂ ਪੰਜਾਬ ਦੇ ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਕੈਦ ਹੈ।ਇਸੇ ਦੌਰਾਨ ਯੂਪੀ ਨੰਬਰ ਦੀ ਐਂਬੂਲੈਂਸ ਜਿਸ ਵਿੱਚ ਪੰਜਾਬ ਪੁਲਿਸ ਨੇ ਮੋਹਾਲੀ ਦੀ ਅਦਾਲਤ ਵਿੱਚ ਮੁਖਤਾਰ ਅਨਸਾਰੀ ਨੂੰ ਪੇਸ਼ ਕੀਤਾ। ਉਹ ਐਤਵਾਰ ਰਾਤ ਰੂਪਨਗਰ ਜ਼ਿਲ੍ਹੇ ‘ਚ ਚੰਡੀਗੜ੍ਹ-ਨੰਗਲ ਹਾਈਵੇਅ ‘ਤੇ ਸੜਕ ਕਿਨਾਰੇ ਇੱਕ ਢਾਬੇ ਤੇ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਐਂਬੂਲੈਂਸ ‘ਤੇ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਵਿੱਚ ਐਫਆਈਆਰ ਦਰਜ ਹੈ। ਉੱਤਰ ਪ੍ਰਦੇਸ਼ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਲਿਆਉਣ ਲਈ ਅੱਜ ਬਾਂਦਾ ਦੀ ਇੱਕ ਪੁਲਿਸ ਟੀਮ ਪੰਜਾਬ ਭੇਜੀ ਜਾਵੇਗੀ। ਪੰਜਾਬ ਦੇ ਗ੍ਰਹਿ ਵਿਭਾਗ ਨੇ ਅੰਸਾਰੀ ਦੀ ਹਿਰਾਸਤ ਉੱਤਰ ਪ੍ਰਦੇਸ਼ ਸਰਕਾਰ ਨੂੰ 8 ਅਪ੍ਰੈਲ ਤੱਕ ਰੂਪਨਗਰ ਜੇਲ੍ਹ ਤੋਂ ਲੈਣ ਲਈ ਕਿਹਾ ਸੀ।

    ਦੱਸ ਦਈਏ ਕਿ ਮੁਖਤਾਰ ਅਨਸਾਰੀ ਐਕਸਟੋਰਸ਼ਨ ਦੇ ਇੱਕ ਮਾਮਲੇ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਪਿਛਲੇ 2 ਸਾਲਾਂ ਵਿਚ ਉੱਤਰ ਪ੍ਰਦੇਸ਼ ਪੁਲਿਸ 8 ਵਾਰ ਪੰਜਾਬ ਦੇ ਚੱਕਰ ਕੱਟ ਚੁੱਕੀ ਹੈ ਪਰ ਉਸਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਹੈ। ਹੁਣ ਮੁਖਤਾਰ ਅਨਸਾਰੀ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾ ਰਿਹਾ ਹੈ।

     

    LEAVE A REPLY

    Please enter your comment!
    Please enter your name here