ਗੁਜਰਾਤ ਹਾਈਕੋਰਟ ਦੀ ਡਾਈਮੰਡ ਜੁਬਲੀ ਮੌਕੇ ਮੋਦੀ ਨੇ ਗਿਣਵਾਈ ਨਿਆਂਪਾਲਿਕਾ ਦੀਆਂ ਤਾਕਤਾਂ

    0
    169

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਗੁਜਰਾਤ ਹਾਈਕੋਰਟ ਦੇ 61 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਈਮੰਡ ਜੁਬਲੀ ਸਮਾਗਮ ਦੀ ਸ਼ੁਰੂਆਤ ਕੀਤ। ਇਸ ਮੌਕੇ ਵੀਡੀਓ ਕਾਨਫਰਸਿੰਗ ਰਾਹੀਂ ਉਨ੍ਹਾਂ ਨੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਜਰੀਤ ਹਾਈਕੋਰਟ ਨੇ ਸੱਚਾਈ ਅਤੇ ਨਿਆਂ ਦੇ ਲਈ ਜਿਸ ਫਰਜ਼ ਅਤੇ ਸ਼ਰਧਾ ਨਾਲ ਕੰਮ ਕੀਤਾ ਹੈ, ਆਪਣੇ ਸੰਵਿਧਾਨਕ ਫਰਜ਼ਾਂ ਲਈ ਜੋ ਤਤਪਰਤਾ ਦਿਖਾਈ ਹੈ ਉਸ ਨੇ ਭਾਰਤੀ ਨਿਆਂਇਕ ਪ੍ਰਣਾਲੀ ਅਤੇ ਭਾਰਤ ਦੇ ਲੋਕਤੰਤਰ ਦੋਹਾਂ ਨੂੰ ਮਜ਼ਬੂਤ ਕੀਤਾ ਹੈ।

    ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਕਾਰਜਕਾਰੀ, ਵਿਧਾਨ ਸਭਾ ਅਤੇ ਨਿਆਂਪਾਲਿਕਾ ਨੂੰ ਦਿੱਤੀ ਜ਼ਿੰਮੇਵਾਰੀ ਸਾਡੇ ਸੰਵਿਧਾਨ ਲਈ ਪ੍ਰਾਣਵਾਯੂ ਵਰਗੀ ਹੈ। ਸਾਡੀ ਨਿਆਂਪਾਲਿਕਾ ਨੇ ਸੰਵਿਧਾਨ ਦੇ ਪ੍ਰਾਣਵਾਯੂ ਦੀ ਜ਼ਿੰਮੇਵਾਰੀ ਨਿਭਾਈ ਹੈ।

    ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਿਆਂਪਾਲਿਕਾ ਪ੍ਰਤੀ ਯਕੀਨ ਨੇ ਆਮ ਨਾਗਰਿਕਾਂ ਦੇ ਦਿਲਾਂ ‘ਚ ਇੱਕ ਆਤਮ ਵਿਸ਼ਵਾਸ਼ ਜਗਾਇਆ ਹੈ। ਸੱਚਾਈ ਲਈ ਖੜ੍ਹੇ ਹੋਣ ਦੀ ਤਾਕਤ ਦਿੱਤੀ ਹੈ। ਆਜ਼ਾਦੀ ਤੋਂ ਹੁਣ ਤੱਤ ਦੇ ਸਫ਼ਰ ‘ਚ ਅਸੀਂ ਨਿਆਂਪਾਲਿਕਾ ਦੇ ਯੋਗਦਾਨ ਦੀ ਚਰਚਾ ਕਰਦੇ ਹਾਂ।

    ਆਪਣੇ ਸੰਬੋਧਨ ‘ਚ ਮੋਦੀ ਨੇ ਕਿਹਾ ਸਾਡੀ ਨਿਆਂ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਹ ਸਮਾਜ ਦੇ ਆਖਰੀ ਕਿਨਾਰੇ ‘ਤੇ ਖੜੇ ਵਿਅਕਤੀ ਤੱਕ ਵੀ ਪਹੁੰਚਯੋਗ ਹੋਵੇ, ਜਿੱਥੇ ਹਰ ਵਿਅਕਤੀ ਲਈ ਨਿਆਂ ਦੀ ਗਰੰਟੀ ਹੁੰਦੀ ਹੈ ਅਤੇ ਸਮੇਂ ਸਿਰ ਨਿਆਂ ਦੀ ਗਰੰਟੀ ਹੁੰਦੀ ਹੈ। ਸਰਕਾਰ ਵੀ ਇਸ ਦਿਸ਼ਾ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਆਂ ਦੇ ਜੋ ਅਦਰਸ਼ ਭਾਰਤੀ ਸੰਸਕਾਰਾਂ ਦਾ ਹਿੱਸਾ ਰਹੇ ਹਨ, ਉਹ ਨਿਆਂ ਹਰ ਭਾਰਤੀ ਦਾ ਅਧਿਕਾਰ ਹੈ। ਇਸ ਲਈ, ਨਿਆਂਪਾਲਿਕਾ ਅਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵਿਸ਼ਵ ਪੱਧਰੀ ਨਿਆਂ ਪ੍ਰਣਾਲੀ ਨੂੰ ਖੜ੍ਹਾਂ ਕਰ ਸਕਣ।

    LEAVE A REPLY

    Please enter your comment!
    Please enter your name here