ਖੇਤੀ ਬਿੱਲਾਂ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਦਾਅਵਾ !

    0
    164

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ‘ਤੇ ਮੱਚੇ ਘਮਸਾਣ ਦਰਮਿਆਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ‘ਚ ਹੋਣ ਦਾ ਦਾਅਵਾ ਕੀਤਾ। ਤੋਮਰ ਨੇ ਕਿਹਾ ਇਨਾਂ ਰਿਫਾਰਮਰਸ ਨਾਲ ਕਿਸਾਨਾਂ ਦੀ ਆਮਦਨ 2022 ਤਕ ਦੁੱਗਣੀ ਕਰਨ ‘ਚ ਮਦਦ ਮਿਲੇਗੀ। ਇਹ ਬਿੱਲ ਕਿਸਾਨਾਂ ਦੀ ਜ਼ਿੰਦਗੀ ‘ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ।

    3 ਦਿਨ ‘ਚ ਕਰਨਾ ਹੋਵੇਗਾ ਭੁਗਤਾਨ :

    ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਸਾਡੇ ਐਕਟ ‘ਚ ਕਿਸਾਨਾਂ ਨੂੰ ਕਈ ਵਿਕਲਪ ਮਿਲਣਗੇ। ਇਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗੇਗਾ। ਇਸ ਦਾ ਭੁਗਤਾਨ ਤਤਕਾਲ ਜਾਂ ਤਿੰਨ ਦਿਨ ‘ਚ ਕਰਨਾ ਹੋਵੇਗਾ। ਇਨ੍ਹਾਂ ਨਵੇਂ ਕਾਨੂੰਨਾਂ ਨਾਲ ਅੰਤਰ ਰਾਜੀ ਵਪਾਰ ਖੁੱਲ੍ਹੇਗਾ।

    ਐੱਮਐੱਸਪੀ ਖ਼ਤਮ ਨਹੀਂ ਹੋਵੇਗਾ:

    ਉਨ੍ਹਾਂ ਨੇ ਕਿਹਾ ਇਹ ਬਿੱਲ ਕਿਸਾਨ ਨੂੰ ਆਜ਼ਾਦੀ ਦੇਣ ਵਾਲੇ ਹਨ। ਇਸ ‘ਚ ਐੱਮਐੱਸਪੀ ਦੀ ਖ਼ਰੀਦ ਖ਼ਤਮ ਕਰਨ ਦੀ ਗੱਲ ਕਹਿਕੇ ਵਹਿਮ ਫੈਲਾਇਆ ਜਾ ਰਿਹਾ ਹੈ। ਮੈਂ ਸਾਰੇ ਕਿਸਾਨਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਐੱਮਐੱਸਪੀ ਖ਼ਤਮ ਨਹੀਂ ਹੋਵੇਗਾ। ਇਸ ਬਿੱਲ ਨਾਲ ਐੱਮਐੱਸਪੀ ਦਾ ਕੋਈ ਸੰਬੰਧ ਨਹੀਂ ਹੈ।

    ਈਪੀਐੱਮਸੀ ਬਣੀ ਰਹੇਗੀ :

    ਤੋਮਰ ਨੇ ਕਿਹਾ ਏਪੀਐੱਮਸੀ ਦਾ ਐਕਟ ਸੂਬਾ ਸਰਕਾਰ ਦਾ ਹੈ ਤੇ ਸੂਬੇ ਦੇ ਅੰਦਰ ਹੈ। ਨਵਾਂ ਬਿੱਲ ਇਸ ਨੂੰ ਪ੍ਰਭਾਵਿਤ ਨਹੀਂ ਕਰਦਾ। ਸੂਬੇ ਦਾ ਐਕਟ ਮੰਡੀ ਤਕ ਸੀਮਤ ਹੈ। ਜਦੋਂ ਤਕ ਸੂਬੇ ਚਾਹੁਣਗੇ ਉਹ ਰਹੇਗਾ। ਉਨ੍ਹਾਂ ਨੇ ਕਿਹਾ ਸਾਡੇ ਐਕਟ ‘ਚ ਕਿਸਾਨ ਮੰਡੀ ਦੇ ਅੰਦਰ ਤੇ ਬਾਹਰ ਫ਼ਸਲ ਵੇਚ ਸਕੇਗਾ। ਇਹ ਬਿੱਲ ਸਰਕਾਰ ਲੈ ਕੇ ਆਈ ਹੈ। ਮਨਮੋਹਨ ਸਰਕਾਰ ਦੇ ਸਮੇਂ ਵੀ ਇਸ ਦੀ ਗੱਲ ਚੱਲੀ ਸੀ। ਕੌਮੀ ਕਿਸਾਨ ਕਮਿਸ਼ਨ ਅਤੇ ਸਵਾਮੀਨਾਥਨ ਕਮੇਟੀ ਨੇ ਵੀ ਇਸਦੀ ਸਿਫਾਰਸ਼ ਕੀਤੀ ਸੀ।

    ਕਿਸਾਨ ਸਿਰਫ ਮੰਡੀ ਦੇ ਭਰੋਸੇ ਨਹੀਂ ਰਹੇਗਾ :

    ਕੇਂਦਰੀ ਮੰਤਰੀ ਨੇ ਕਿਹਾ ਅੱਜ ਕਿਸਾਨ ਆਪਣੇ ਘਰ ਤੋਂ ਮੰਡੀ ਤਕ ਫ਼ਸਲ ਲਿਆਉਂਦਾ ਹੈ। ਉਸ ਨੂੰ ਕਿਰਾਇਆ ਦੇਣਾ ਪੈਂਦਾ ਹੈ। ਲਾਇਸੈਂਸੀ ਵਪਾਰੀ ਬੋਲੀ ਲਾਉਂਦੇ ਹਨ ਤੇ ਉਸ ‘ਚ ਹੀ ਫ਼ਸਲ ਵੇਚਣੀ ਪੈਂਦੀ ਹੈ। ਇਸ ਬੱਲ ਨਾਲ ਕਿਸਾਨ ਕਿਸੇ ਵੀ ਸੂਬੇ ‘ਚ ਫਸਲ ਵੇਚ ਸਕੇਗਾ। ਇਸ ਲਈ ਸਰਕਾਰ ਮੈਕੇਨਿਜ਼ਮ ਬਣਾਏਗੀ। ਉਹ ਦੂਜੇ ਸੂਬਿਆਂ ਤੋਂ ਘਰ ਬੈਠ ਫ਼ਸਲ ਵਪਾਰੀਆਂ ਨੂੰ ਵੇਚ ਸਕੇਗਾ। ਇਸ ਨਾਲ ਲੌਜਿਸਟਿਕ ਖ਼ਰਚਾ ਬਚੇਗਾ।

     

    LEAVE A REPLY

    Please enter your comment!
    Please enter your name here