ਖੇਤੀ ਕਾਨੂੰਨਾਂ ਖ਼ਿਲਾਫ਼ ਮੋਗਾ ਪਹੁੰਚੇ ਸੁਖਬੀਰ ਬਾਦਲ, ਬੀਜੇਪੀ ਬਾਰੇ ਕਹਿ ਗਏ ਵੱਡੀ ਗੱਲ

    0
    149

    ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਗਾ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹ ਲਗਾਤਾਰ ਖੁਦ ਤੋਂ ਵੱਖ ਹੋਈ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਇਸ ਦੇ ਨਾਲ ਹੀ ਅੱਜ ਸੁਖਬੀਰ ਬਾਦਲ ਵੱਲੋਂ ਮੋਗਾ ‘ਚ ਰੈਲੀ ਕੀਤੀ ਗਈ। ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਅਸਰ ਸਿਰਫ਼ ਕਿਸਾਨੀ ‘ਤੇ ਹੀ ਨਹੀਂ ਸਗੋਂ ਆੜ੍ਹਤੀਏ, ਖੇਤੀ ਮਜ਼ਦੂਰਾਂ, ਮੰਡੀ ਲੇਬਰ ਤੇ ਵਪਾਰੀਆਂ ‘ਤੇ ਵੀ ਪਵੇਗਾ।

    ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਖੇਤੀਬਾੜੀ ਬਾਰੇ ਕੁੱਝ ਵੀ ਨਹੀਂ ਪਤਾ। ਸਿਰਫ਼ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕਿਸਾਨੀ ਨੂੰ ਜੜ੍ਹਾਂ ਤੋਂ ਜਾਣਦੀ ਹੈ। 90 ਫ਼ੀਸਦ ਤੋਂ ਵੱਧ ਸਾਡੀ ਪਾਰਟੀ ਦੇ ਵਰਕਰ ਕਿਸਾਨ ਹਨ।

    ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਕੀ ਸੂਬੇ ਟੂਰਿਜ਼ਮ ਇੰਡਸਟਰੀ, ਆਈਟੀ ਸੈਕਟਰ ਬਣਾਉਣ ‘ਚ ਲੱਗਿਆ ਰਿਹਾ ਪਰ ਪੰਜਾਬ ਅਜਿਹਾ ਸੂਬਾ ਰਿਹਾ ਜਿਸ ਨੇ ਖੇਤੀ ਨੂੰ ਪ੍ਰਮੋਟ ਕੀਤਾ। ਦੁਨੀਆ ਭਰ ‘ਚ ਜੇਕਰ ਮੰਡੀ ਸਿਸਟਮ ਹੈ ਤਾਂ ਉਹ ਪੰਜਾਬ ਵਿੱਚ ਹੈ। ਪੰਜ-ਛੇ ਪਿੰਡਾਂ ਬਾਅਦ ਪੰਜਾਬ ਵਿੱਚ ਮੰਡੀ ਆਉਂਦੀ ਹੈ। ਅੱਧੇ ਘੰਟੇ ‘ਚ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ‘ਚ ਪਹੁੰਚ ਜਾਂਦਾ ਹੈ। ਪ੍ਰਾਈਵੇਟ ਪਲੇਅਰਾਂ ਦੀ ਪੰਜਾਬ ਨੂੰ ਜ਼ਰੂਰਤ ਨਹੀਂ।

    ਉਨ੍ਹਾਂ ਨੇ ਅੱਗੇ ਭਾਜਪਾ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਐੱਨਦੀਏ ਬਣਾਉਣ ਵਾਲੀ ਬੀਜੇਪੀ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਐੱਨਡੀਏ ਬਣਿਆ ਸੀ ਤਾਂ ਉਦੋਂ ਬੀਜੇਪੀ ਕੋਲ ਸਿਰਫ ਦੋ ਹੀ ਐੱਮਪੀ ਸੀ। ਪਿਛਲੀਆਂ ਰੈਲੀਆਂ ‘ਚ ਅਸੀਂ 20 ਹਜ਼ਾਰ ਬੰਦਾ ਲੈ ਕੇ ਆਉਂਦੇ ਸੀ ਤੇ ਨਾਂ ਵੱਜਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਇਕੱਠ ਕੀਤਾ। ਜਦੋਂਕਿ ਬੀਜੇਪੀ ਦੇ ਦੋ ਹਜ਼ਾਰ ਤੋਂ ਵੀ ਘੱਟ ਵਰਕਰ ਰੈਲੀਆਂ ‘ਚ ਪਹੁੰਚਦੇ ਸੀ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੀ ਖੇਤੀਬਾੜੀ ਕਾਨੂੰਨ ਨੂੰ ਜਨਮ ਦੇਣ ਵਾਲੇ ਕਿਹਾ। ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਮੈਨੀਫੈਸਟੋ ‘ਚ ਕਿਹਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣਾਂਗਾ ਤਾਂ ਸਾਰੀਆਂ ਮੰਡੀਆਂ ਪ੍ਰਾਈਵੇਟ ਕਰ ਦੇਵਾਂਗਾ। ਆਪਣੇ ਸੰਬੋਧਨ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਪੰਜਾਬ ‘ਚ ਲਾਗੂ ਕੀਤਾ ਹੋਇਆ ਐਕਟ ਪੰਜਾਬ ਪਹਿਲਾਂ ਰੱਦ ਕਰੇ।

    LEAVE A REPLY

    Please enter your comment!
    Please enter your name here