ਖੇਡਦੇ-ਖੇਡਦੇ ਡੂੰਘੇ ਟੋਏ ‘ਚ ਡੁੱਬੇ ਦੋ ਬੱਚੇ, ਤੈਰਦੀਆਂ ਲਾਸ਼ਾਂ ਵੇਖ ਘਰਦਿਆਂ ਨੂੰ ਲੱਗਾ ਪਤਾ !

    0
    188

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਫਿਰੋਜ਼ਪੁਰ : ਪਿੰਡ ਚੱਕ ਮੇਘਾ ਰਾਏ ਵਿਖੇ ਖੇਡਦੇ ਹੋਏ ਦੋ ਬੱਚਿਆਂ ਨਾਲ ਦਰਦਨਾਕ ਹਾਦਸਾ ਵਾਪਰਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਅਚਾਨਕ ਖੇਡਦੇ ਹੋਏ ਪਾਣੀ ਵਾਲੇ ਟੋਏ ਵਿੱਚ ਡੁੱਬ ਗਏ। ਮਾਸੂਮ ਬੱਚਿਆਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

    ਗੁਰਲਾਲ ਸਿੰਘ (7) ਤੇ ਗੁਲਜ਼ਾਰ ਸਿੰਘ (5) ਦੋਵੇਂ ਮਾਸੂਮ ਬੱਚੇ ਖੇਡਦੇ ਖੇਡਦੇ ਘਰ ਦੇ ਨਜ਼ਦੀਕ ਲਗਪਗ ਚਾਰ ਪੰਜ ਫੁੱਟ ਡੂੰਘੇ ਟੋਏ ਵਿੱਚ ਪੈਰ ਫਿਸਲਣ ਨਾਲ ਡਿੱਗ ਗਏ। ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਉਸ ਵੇਲੇ ਪਤਾ ਚੱਲਿਆ ਜਦ 20-25 ਮਿੰਟ ਬਾਅਦ ਕਿਸੇ ਰਾਹ ਲੰਘਦੇ ਹੋਏ ਵਿਅਕਤੀ ਨੇ ਬੱਚੇ ਦੀ ਤੈਰਦੀ ਹੋਈ ਲਾਸ਼ ਦੇਖੀ।

    ਰੌਲਾ ਸੁਣ ਕੇ ਇਕੱਠੇ ਲੋਕਾਂ ਨੇ ਜਦੋਂ ਦੂਸਰੇ ਬੱਚੇ ਨੂੰ ਵੀ ਬਾਹਰ ਕੱਢਿਆ ਤਾਂ ਉਸ ਦੀ ਵੀ ਮੌਤ ਹੋ ਚੁੱਕੀ ਸੀ। ਦੋਵੇਂ ਮ੍ਰਿਤਕ ਬੱਚੇ ਚਾਚੇ-ਤਾਏ ਦੇ ਪੁੱਤਰ ਸਨ।

    LEAVE A REPLY

    Please enter your comment!
    Please enter your name here