ਖਾਲਿਸਤਾਨੀ ਸੰਗਠਨ ਐੱਸਐਫ਼ਜੇ ਦੀ ਨਵੀਂ ਸਾਜ਼ਿਸ਼, 15 ਅਗਸਤ ਨੂੰ ਟਰੈਕਟਰਾਂ ਨਾਲ ਦਿੱਲੀ ਜਾਮ ਕਰਨ ਦੀ ਤਿਆਰੀ

    0
    151

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਇਕ ਵਾਰ ਫਿਰ ਧਮਕੀ ਦਿੱਤੀ ਹੈ। ਖੁਫੀਆ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸੰਗਠਨ 15 ਅਗਸਤ ਨੂੰ ਦਿੱਲੀ ਵਿੱਚ ਗੜਬੜੀ ਦੀ ਸਾਜਿਸ਼ ਰਚ ਰਿਹਾ ਹੈ।

    ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਸੰਗਠਨ ਪਹਿਲਾਂ ਹੀ ਧਮਕੀ ਦੇ ਚੁੱਕਾ ਹੈ ਕਿ ਇਹ 15 ਅਗਸਤ ਦੇ ਜਸ਼ਨਾਂ ਵਿਚ ਖਲਲ ਪਾਉਣਗੇ। ਸੰਗਠਨ ਦਾ ਕਹਿਣਾ ਹੈ ਕਿ 15 ਅਗਸਤ ਨੂੰ ਉਹ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਨਹੀਂ ਦੇਣਗੇ। ਲਾਲ ਕਿਲ੍ਹੇ ਵਿਚ 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੋਕ ਅਜੇ ਤੱਕ ਭੁੱਲ ਨਹੀਂ ਸਕੇ ਸਨ ਕਿ ਸਿੱਖ ਫਾਰ ਜਸਟਿਸ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਧਮਕੀ ਦਿੱਤੀ ਹੈ।ਸੰਗਠਨ ਤਰਫੋਂ ਕਿਹਾ ਗਿਆ ਹੈ ਕਿ ਉਹ ਇਸ ਸਾਲ ਲਾਲ ਕਿਲ੍ਹੇ ਉਤੇ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਨਹੀਂ ਹੋਣ ਦੇਵੇਗਾ। ਇਸ ਨੇ ਇਕ ਵਾਰ ਫਿਰ ਤੋਂ ਟਰੈਕਟਰ ਨਾਲ ਦਿੱਲੀ ਜਾਮ ਕਰਨ ਦੀ ਧਮਕੀ ਦਿੱਤੀ ਹੈ। ਸਿੱਖ ਫਾਰ ਜਸਟਿਸ ਨੇ ਲਾਲ ਕਿਲ੍ਹੇ ‘ਤੇ ਤਿਰੰਗਾ ਨਾ ਲਹਿਰਾਉਣ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਦਿੱਲੀ ਨੂੰ ਟਰੈਕਟਰਾਂ ਨਾਲ ਇਸ ਤਰ੍ਹਾਂ ਜਾਮ ਕਰ ਦੇਣਗੇ ਕਿ ਲਾਲ ਕਿਲ੍ਹੇ’ ਤੇ ਕੋਈ ਵੀ ਪ੍ਰੋਗਰਾਮ ਨਹੀਂ ਹੋ ਸਕੇਗਾ।

    LEAVE A REPLY

    Please enter your comment!
    Please enter your name here