ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ !

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਰਵਿੰਦਰ)

    ਲਖਨਊ : ਉੱਤਰ ਪ੍ਰਦੇਸ਼ ਪੁਲਿਸ ਨੇ ਵੀਰਵਾਰ ਨੂੰ ਖਾਲਿਸਤਾਨੀ ਅੱਤਵਾਦੀਆਂ ਅਤੇ ਹੋਰ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੇਰਠ ਦੇ ਇੱਕ ਅਸਲਾ ਡੀਲਰ ਨੂੰ ਗ੍ਰਿਫ਼ਤਾਰੀ ਕੀਤਾ ਹੈ। ਜਿਸ ਦੀ ਪਹਿਚਾਣ ਅਰਸ਼ਦ ਅਲੀ ਵਜੋਂ ਹੋਈ ਹੈ ਅਤੇ ਉਸ ‘ਤੇ ਕਤਲ ਅਤੇ ਡਕੈਤੀ ਦੇ ਕਈ ਕੇਸ ਦਰਜ ਹਨ।

    ਉਸ ਦੁਆਰਾ ਸਪਲਾਈ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਵਰਤੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਧਰਮਿੰਦਰ ਉਰਫ ਘੁੱਗਨੀ ਨੇ ਕੀਤੀ ਸੀ, ਜਿਸ ‘ਤੇ ਆਰਐੱਸਐੱਸ ਲੀਡਰ ਸਾਬਕਾ ਬ੍ਰਿਗੇਡੀਅਰ ਜਗਦੀਸ਼ ਕੁਮਾਰ ਗਗਨੇਜਾ ਨੂੰ ਸਾਲ 2016 ਵਿਚ ਜਲੰਧਰ ਵਿਚ ਮਾਰ ਦੇਣ ਦਾ ਦੋਸ਼ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਜਲਦੀ ਹੀ ਟਰਾਂਜਿਟ ਰਿਮਾਂਡ ‘ਤੇ ਲੈਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here