ਖਾਲਸਾ ਏਡ ਨੇ ਕਿਸਾਨਾਂ ਲਈ ਬਣਾਇਆ ਅਸਥਾਈ ਪਨਾਹ ਘਰ, ਦਿੱਤੀ ਹੋਟਲ ਵਾਲੀ ਹਰ ਸਹੂਲਤ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਦੀ ਮੱਦਦ ਲਈ ਹਰ ਕੋਈ ਆਪਣੇ ਪੱਧਰ ਉੱਤੇ ਸਮਰਥਨ ਕਰ ਰਿਹਾ ਹੈ। ਇਸ ਕੰਮ ਵਿੱਚ ਖਾਲਸਾ ਏਡ ਵੀ ਜੁਟੀ ਹੋਈ ਹੈ। ਹੁਣ ਖਾਲਸਾ ਏਡ ਇੰਡੀਆ ਨੇ ਮੋਰਚੇ ਉੱਤੇ ਕਿਸਾਨਾਂ ਲਈ ਅਸਥਾਹੀ ਪਨਾਹ ਘਰ ਸਥਾਪਤ ਕੀਤਾ ਹੈ। ਸੀਸੀਟੀਵੀ ਕੈਮਰੇ ਦੀ ਦੇਖ-ਰੇਖ ਵਿੱਚ ਟੈਂਟ ਹੇਠ ਸਾਫ਼ ਸੁਥਰੇ ਬਿਸਤਰੇ ਲਗਾਏ ਗਏ ਹਨ। ਜਿੱਥੇ ਪ੍ਰਦਰਸ਼ਨਕਾਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਰਾਤ ਨੂੰ ਸੌਂ ਸਕਦਾ ਹੈ। ਇਸਦੀ ਜਾਣਕਾਰੀ ਖਾਲਸਾ ਏਡ ਇੰਡੀਆ ਨੇ ਆਪਣੇ ਫੇਸਬੁਕ ਅਕਾਉਂਟ ‘ਤੇ ਦਿੱਤੀ ਹੈ।

    ਇਹ ਪਨਾਹ ਘਰ ਹਰ ਸਮੇਂ ਕੈਮਰੇ ਦੀ ਨਿਗਰਾਨੀ ਹੇਠ ਹੈ। ਇਸ ਵਿਚ ਮੁਫ਼ਤ ਵਾਈਫਾਈ ਹੈ ਅਤੇ ਰੋਗਾਣੂ-ਮੁਕਤ ਉਪਾਅ ਕੀਤੇ ਗਏ ਹਨ। ਸੁਵਿਧਾ ਵਿੱਚ ਔਰਤਾਂ ਲਈ ਸ਼ਾਂਤੀ ਨਾਲ ਸੌਣ ਲਈ ਇੱਕ ਵੱਖਰੀ ਜਗ੍ਹਾ ਹੈ। ਕੈਮਰਿਆਂ ਦੇ ਨਾਲ ਗਾਰਡ ਵੀ ਮੌਜੂਦ ਹਨ। ਸ਼ੈਲਟਰ ਹੋਮ ਤੋਂ ਇਲਾਵਾ ਵਾਧੂ ਆਰਜ਼ੀ ਵਾਸ਼ਰੂਮ ਵੀ ਬਣਾਏ ਜਾ ਰਹੇ ਹਨ। ਖਾਲਸਾ ਏਡ ਮੁਤਾਬਿਕ ਇਹ ਲੋਕਾਂ ਦੇ ਸਮਰਥਨ ਨਾਲ ਹੀ ਸੰਭਵ ਹੋਇਆ ਹੈ। ਜਿਸਦੇ ਲਈ ਉਨ੍ਹਾਂ ਨੇ ਧੰਨਵਾਦ ਕੀਤਾ ਹੈ।

    LEAVE A REPLY

    Please enter your comment!
    Please enter your name here