ਕੱਚਾ ਤੇਲ ਫਿਰ ਹੋਇਆ ਮਹਿੰਗਾ, ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ 13ਵੇਂ ਦਿਨ ਸਥਿਰ ਰਹੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦਾ ਕਾਰੋਬਾਰ ਪਿਛਲੇ ਹਫ਼ਤੇ ਸੀਮਤ ਸੀਮਾ ਵਿੱਚ ਹੋਇਆ ਤੇ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ 63 ਡਾਲਰ ਪ੍ਰਤੀ ਬੈਰਲ ‘ਤੇ ਰਿਹਾ।

    ਜਾਣੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ:

    ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 12 ਅਪ੍ਰੈਲ ਸੋਮਵਾਰ ਨੂੰ ਪੈਟਰੋਲ 90.42 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ। ਜਦਕਿ ਦੇਸ਼ ਦੇ ਵੱਡੇ ਸ਼ਹਿਰਾਂ ਮੁੰਬਈ, ਕੋਲਕਾਤਾ ਤੇ ਚੇਨਈ ਵਿੱਚ ਇਸ ਦੀਆਂ ਕੀਮਤਾਂ ਕ੍ਰਮਵਾਰ 96.84 ਰੁਪਏ, 90.63 ਰੁਪਏ ਤੇ 92.44 ਰੁਪਏ ਪ੍ਰਤੀ ਲੀਟਰ ਰਹੀਆਂ।ਦਿੱਲੀ ਵਿਚ ਡੀਜ਼ਲ ਦੀ ਕੀਮਤ ਇੱਕ ਰਿਕਾਰਡ ਪੱਧਰ 80.87 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਇਸ ਦੀ ਕੀਮਤ 87.96 ਰੁਪਏ, ਚੇਨਈ ਵਿੱਚ 85.88 ਰੁਪਏ ਤੇ ਕੋਲਕਾਤਾ ਵਿੱਚ 83.75 ਰੁਪਏ ਪ੍ਰਤੀ ਲੀਟਰ ਸੀ। ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਦੇ ਪੱਧਰ ‘ਤੇ ਹਨ। ਦਿੱਲੀ ਨੂੰ ਛੱਡ ਕੇ ਡੀਜ਼ਲ ਦੀਆਂ ਕੀਮਤਾਂ ਇਤਿਹਾਸਕ ਤੌਰ ‘ਤੇ ਉੱਚ ਪੱਧਰਾਂ ‘ਤੇ ਹਨ।

    ਦੱਸ ਦਈਏ ਕਿ ਇਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮਾਰਚ ਵਿਚ ਤਿੰਨ ਵਾਰ ਘਟਾ ਦਿੱਤੀਆਂ ਗਈਆਂ ਸੀ, ਪਰ ਇਸ ਤੋਂ ਪਹਿਲਾਂ ਫਰਵਰੀ ਵਿਚ ਪੈਟਰੋਲ-ਡੀਜ਼ਲ ਦੀ ਦਰ ਵਿਚ 16 ਵਾਰ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿਚ ਰੇਟਾਂ ਵਿਚ 10 ਗੁਣਾ ਵਾਧਾ ਕੀਤਾ ਗਿਆ। ਇਸ ਦੌਰਾਨ ਪੈਟਰੋਲ ਦੀ ਕੀਮਤ ਵਿੱਚ 2.59 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 2.61 ਰੁਪਏ ਦਾ ਵਾਧਾ ਕੀਤਾ ਗਿਆ। ਸਾਲ 2021 ਵਿਚ ਹੁਣ ਤਕ ਤੇਲ ਦੀਆਂ ਕੀਮਤਾਂ ਵਿਚ 26 ਦਿਨਾਂ ਦਾ ਵਾਧਾ ਕੀਤਾ ਗਿਆ। ਇਸ ਦੌਰਾਨ ਪੈਟਰੋਲ 6.85 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ।

    LEAVE A REPLY

    Please enter your comment!
    Please enter your name here