ਕੰਵਰ ਗਰੇਵਾਲ ਨੇ ਫੇਰ ਕਰ ਦਿੱਤਾ ‘ਐਲਾਨ’, ਯੂ-ਟਿਊਬ ਤੇ ਪਹਿਲਾਂ ਹੋ ਚੁੱਕਾ ਬੈਨ

    0
    137

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਿਸਾਨ ਅੰਦੋਲਨ ਨਾਲ ਜੁੜੇ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦਾ ‘ਐਲਾਨ’ ਗੀਤ ਕੁੱਝ ਦਿਨ ਪਹਿਲਾਂ ਯੂ-ਟਿਊਬ ਤੋਂ ਬੈਨ ਕਰ ਦਿੱਤਾ ਗਿਆ ਸੀ। ਪਰ ਕੰਵਰ ਗਰੇਵਾਲ ਨੇ ਅੱਜ ਫੇਰ ਇਸ ਗੀਤ ਨੂੰ ਦੁਬਾਰਾ ਰਿਲੀਜ਼ ਕਰ ਦਿੱਤਾ ਹੈ। ਯੂ-ਟਿਊਬ ਤੇ ਆਉਂਦੇ ਹੀ ਗੀਤ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ।

    ਕੰਵਰ ਗਰੇਵਾਲ ਨੇ ਗੀਤ ਦੀ ਸ਼ੁਰੂਆਤ ਵਿੱਚ ਕਿਹਾ ਕਿ “ਮੇਰੇ ਗੀਤ ਸੁਣਕੇ ਉਨ੍ਹਾਂ ਨੂੰ ਬੈਨ ਕਰਨ ਤੇ ਵਕਤ ਖ਼ਰਾਬ ਕਰਨ ਨਾਲੋਂ ਕਿਸਾਨਾਂ ਦੀਆਂ ਮੰਗ ਸੁਣੋ। ਗੀਤ ਤਾਂ ਸੋਸ਼ਲ ਮੀਡੀਆ ਤੋਂ ਬੈਨ ਕੀਤੇ ਜਾ ਸਕਦੇ ਹਨ। ਪਰ ਤੁਸੀਂ ਲੋਕਾਂ ਦੀ ਆਵਾਜ਼ ਨੂੰ ਕਿਵੇਂ ਬੈਨ ਕਰੋਗੇ।”

    ਇਸ ਗੀਤ ਦਾ ਨਾਮ ਹੈ ” ਐਲਾਨ ਫੇਰ ਤੋਂ ” Ailaan Fer Ton, ਇਸ ਨੂੰ ਕੰਵਰ ਗਰੇਵਾਲ ਨੇ ਹੀ ਗਾਇਆ ਹੈ। ਗੀਤ ਨੂੰ ਵਾਰੀ ਰਾਏ ਨੇ ਲਿਖਿਆ ਹੈ।

    LEAVE A REPLY

    Please enter your comment!
    Please enter your name here