ਕੰਗਨਾ ਰਣੌਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ

    0
    123

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਹਮੇਸ਼ਾਂ ਵਿਵਾਦਾਂ ‘ਚ ਰਹਿਣ ਵਾਲੀ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਕੰਗਨਾ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਉਸਨੇ ਲਿਖਿਆ ਕਿ ਉਸਨੂੰ ਜ਼ਿੰਦਗੀ ‘ਚ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਹਾਲਾਂਕਿ ਉਸਦੇ ਪਰਿਵਾਰ ਵਾਲੇ ਪਹਿਲੋਂ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ। ਕੰਗਨਾ ਨੇ ਲਿਖਿਆ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਉਸਨੂੰ ਵੱਖਰਾ ਹੀ ਅਹਿਸਾਸ ਹੋਇਆ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ।

    ਕੰਗਨਾ ਹਿਮਾਚਲ ਤੋਂ ਸੜਕੀ ਰਸਤੇ ਰਾਹੀਂ ਅੰਮ੍ਰਿਤਸਰ ਪੁੱਜੀ ਤੇ ਜਿੱਥੇ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਮੁੰਬਈ ਲਈ ਫਲਾਈਟ ‘ਚ ਰਵਾਨਾ ਹੋ ਗਈ। ਕੰਗਨਾ ਰਣੌਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਅੱਤਵਾਦੀ’ ਕਹਿ ਕੇ ਸੰਬੋਧਨ ਕਰਦੀ ਰਹੀ ਹੈ ਤੇ ਜਿਸ ਕਰਕੇ ਉਸਦਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਨਾਲ ਕਾਫੀ ਪੇਚਾ ਵੀ ਪਿਆ ਸੀ।

    LEAVE A REPLY

    Please enter your comment!
    Please enter your name here