ਕੋਵਿਡ-19 : ਹਿਮਾਚਲ ‘ਚ ਪਹਿਲੀ ਜੂਨ ਤੋਂ ਅਨਲਾਕ ਦੀ ਤਿਆਰੀ, ਸੀਐੱਮ ਨੇ ਦਿੱਤੇ ਸੰਕੇਤ

    0
    123

    ਸ਼ਿਮਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਹਿਮਾਚਲ ਪ੍ਰਦੇਸ਼ ਸਰਕਾਰ ਪਹਿਲੀ ਜੂਨ ਤੋਂ ਪੜਾਅਵਾਰ ਅਨਲਾਕ ਦੀ ਤਿਆਰੀ ਕਰ ਰਹੀ ਹੈ। ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਤੇ ਜਨਤਕ ਟ੍ਰਾਂਸਪੋਰਟ ਵੀ ਸ਼ਰਤਾਂ ਨਾਲ ਖੋਲ੍ਹਣ ’ਤੇ ਵਿਚਾਰ ਹੋ ਰਿਹਾ ਹੈ। ਸ਼ਿਮਲਾ ’ਚ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਪਾਰ ਮੰਡਲ ਨਾਲ ਹੋਈ ਬੈਠਕ ’ਚ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮਾਪਦੰਡ ਪਰਿਚਾਲਨ ਪ੍ਰਕਿਰਿਆ (ਐੱਸਓਪੀ) ਨਾਲ ਦੁਕਾਨਾਂ ਖੋਲ੍ਹੀਆਂ ਜਾਣ।

    ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਕੋਰੋਨਾ ਕਰਫਿਊ ਕਾਰਨ ਸਮੱਸਿਆਵਾਂ ਹੋਈਆਂ ਪਰ ਇਨਫੈਕਸ਼ਨ ਦੇ ਵਧਦੇ ਅਸਰ ਤੋਂ ਲੋਕਾਂ ਨੂੰ ਬਚਾਉਣਾ ਸਰਕਾ ਦੀ ਸਰਬਉੱਚ ਪਹਿਲ ਸੀ। ਅਜੇ ਇਨਫੈਕਸ਼ਨ ਦੇ ਮਾਮਲੇ ਘੱਟ ਹੋਏ ਹਨ, ਪਰ ਮੌਤ ਦਾ ਅੰਕੜਾ ਚਿੰਤਾ ਦਾ ਵਿਸ਼ਾ ਬਣਿਆ ਹੈ। ਇਸ ਤੋਂ ਪਹਿਲਾਂ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੋਮੇਸ਼ ਕੁਮਾਰ ਸ਼ਰਮਾ ਦੀ ਪ੍ਰਧਾਨਗੀ ’ਚ 20 ਮੈਂਬਰਾਂ ਦਾ ਵਫ਼ਦ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਮਿਲਣ ਪੁੱਜਿਆ। ਸੋਮੇਸ਼ ਨੇ ਕਿਹਾ ਕਿ ਸਾਰੇ ਕਾਰੋਬਾਰੀ ਵਰਗ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਪਹਿਲੀ ਜੂਨ ਤੋਂ ਐੱਸਓਪੀ ਤਹਿਤ ਦੁਕਾਨਾਂ ਖੁੱਲ੍ਹਣਗੀਆਂ। ਵਪਾਰੀ ਵਰਗ ਦੀਆਂ ਮੰਗਾਂ ’ਚ ਚਾਰ ਪ੍ਰਮੁੱਖ ਸਨ, ਜਿਨ੍ਹਾਂ ਨੂੰ ਮੰਨਣ ਦਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ।

     

    LEAVE A REPLY

    Please enter your comment!
    Please enter your name here