ਕੋਵਿਡ-19 ਲਾਕਡਾਊਨ ‘ਚ ਕੰਮ ਕਰ ਰਹੇ ਡਿਲੀਵਰੀ ਏਜੰਟਾਂ ਨੂੰ ਵਧਾਈ !

    0
    139

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਐਮਾਜ਼ਾਨ, ਬਿੱਗਬਾਸਕੇਟ, ਗਰੋਫੇਰਸ ਅਤੇ ਮੈਡਲਾਇਫ : ਹਫਤਾਵਾਰੀ ਗ੍ਰੋਸਰੀ ਜਾਂ ਦਵਾਈਆਂ ਦੀ ਮਾਸਿਕ ਸਪਲਾਈ, ਉਨ੍ਹਾਂ ਜ਼ਰੂਰੀ ਚੀਜ਼ਾਂ ਵਿਚੋਂ ਇੱਕ ਹੈ, ਜਿਨ੍ਹਾਂ ਲਈ ਇਸ ਲਾਕਡਾਊਨ ਵਿੱਚ ਆਗਿਆ ਦਿੱਤੀ ਗਈ ਹੈ। ਇਸ ਵੇਲੇ ਪੂਰਾ ਦੇਸ਼ 21 ਦਿਨਾਂ ਲਈ ਲਾਕਡਾਊਨ ਦੇ ਕਾਰਨ ਚਿੰਤਾ ਵਿੱਚ ਹੈ। ਕੀ ਉਨ੍ਹਾਂ ਦਾ ਕੀ ਹੋਵੇਗਾ? ਜੋ ਬੁਜ਼ੁਰਗ ਜਾਂ ਬੀਮਾਰ ਹਨ? ਜਾਂ ਆਪਣੇ ਛੋਟੇ ਜਿਹੇ ਬੱਚੇ ਜਾਂ ਕਿਸੇ ਅਪਾਹਜ ਨੂੰ ਇਕੱਲੇ ਛੱਡ ਕੇ ਨਜ਼ਦੀਕੀ ਦੁਕਾਨ ਤੇ ਵੀ ਨਹੀਂ ਜਾ ਸਕਦੇ? ਅਜਿਹੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਕਰਕੇ ਸਾਡੇ ਵਿਚੋਂ ਜ਼ਿਆਦਾਤਰ ਲੋਕ, ਘਰ ਦੇ ਅੰਦਰ ਰਹਿ ਕੇ ਸਮਾਜਕ ਦੂਰੀ ਰੱਖ ਰਹੇ ਹਨ।

    ਸਾਨੂੰ ਭੋਜਨ, ਦਵਾਈਆਂ ਅਤੇ ਕੰਮ ਆਉਣ ਵਾਲੀਆਂ ਕਈ ਹੋਰ ਚੀਜ਼ਾਂ ਦੀ ਲੋੜ੍ਹ ਪੈਂਦੀ ਰਹਿੰਦੀ ਹੈ। ਇਸ ਨੂੰ ਯਕੀਨੀ ਬਣਾਉਣ ਲਈ, ਹਜ਼ਾਰਾਂ ਬਹਾਦੁਰ ਡਿਲੀਵਰੀ ਏਜੈਂਟਸ, ਸਾਡੀ ਰੋਜ਼ਾਨਾ ਦੀਆਂ ਜਰੂਰੀ ਚੀਜ਼ਾਂ ਨੂੰ ਸਮੇਂ ਸਿਰ ਸਾਡੇ ਘਰ ਪਹੁੰਚਾ ਰਹੇ ਹਨ। ਇਨ੍ਹਾਂ ਨਾਜ਼ੁਕ ਹਾਲਾਤਾਂ ਵਿੱਚ, ਇਸ ਅਣਥੱਕ ਅਤੇ ਨਿਰਵਿਘਨ ਮਿਹਨਤ ਲਈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਬਹਾਦੁਰਾਂ ਨੂੰ ਸਲਾਮ ਕਰੀਏ।

    ਇਨ੍ਹਾਂ ਸੇਵਾਵਾਂ ਲਈ ਲਗਾਤਾਰ ਕੰਮ ਕਰਨ ਵਾਲੇ ਲੋਕਾਂ ਤੇ ਮਾਣ ਮਹਿਸੂਸ ਕਰਦੇ ਹੋਏ, ਐਮਾਜ਼ਾਨ, ਬਿੱਗ ਬਾਸਕੇਟ , ਗਰੋਫੇਰਸ ਅਤੇ ਮੈਡਲਾਇਫ, ਇੱਕ ਵੀਡੀਓ ਪੇਸ਼ ਕਰ ਰਹੇ ਹਨ, ਜੋ ਉਨ੍ਹਾਂ ਸ਼ਾਨਦਾਰ ਅਤੇ ਬਹਾਦੁਰ ਡਿਲੀਵਰੀ ਏਜੈਂਟਸ ਨੂੰ ਦਿਲੋਂ ਧੰਨਵਾਦ ਦੇਣ ਲਈ ਹੈ, ਜੋ ਹਰੇਕ ਦਿਨ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਜਿਨ੍ਹਾਂ ਨੇ ਇਸ ਨਾਜ਼ੁਕ ਘੜੀ ਵਿੱਚ ਸਾਡਾ ਸਾਥ ਦਿੱਤਾ ਹੈ।

    LEAVE A REPLY

    Please enter your comment!
    Please enter your name here