ਕੋਵਿਡ ਟੂਲਕਿੱਟ ਵਿਵਾਦ ’ਚ ਰਾਹੁਲ ਗਾਂਧੀ ਵੀ ਆਏ, ਕਿਹਾ- ਸੱਚ ਡਰਦਾ ਨਹੀਂ…!

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦੌਰਾਨ ‘ਕੋਵਿਡ ਟੂਲਕਿੱਟ’ ਮਾਮਲੇ ’ਚ ਜੰਮ ਕੇ ਸਿਆਸਤ ਹੋ ਰਹੀ ਹੈ। ਹੁਣ ਇਸ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਆ ਗਏ ਹਨ। ਰਾਹੁਲ ਗਾਂਧੀ ਨੇ ਕਥਿਤ ‘ਕੋਵਿਡ ਟੂਲਕਿੱਟ’ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਦੇ ਦਫ਼ਤਰ ’ਤੇ ਛਾਪਾ ਮਾਰੇ ਜਾਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਕਿਹਾ ਕਿ ਸੱਚ ਡਰਦਾ ਨਹੀਂ ਹੈ। ਕੋਵਿਡ ਟੂਲਕਿੱਟ ਨੂੰ ਲੈ ਕੇ ਇਨ੍ਹਾਂ ਦਿਨਾਂ ’ਚ ਕਾਂਗਰਸ ਤੇ ਭਾਜਪਾ ਵਿਚਕਾਰ ਜੰਮ ਕੇ ਦੋਸ਼ ਤੇ ਇਲਜ਼ਾਮ ਲਗਾਏ ਜਾ ਰਹੇ ਹਨ।

    ਰਾਹੁਲ ਗਾਂਧੀ ਨੇ ਹੈਸ਼ਟੈਗ ਟੂਲਕਿੱਟ ਦੇ ਨਾਲ ਟਵੀਟ ਕੀਤਾ – ਸੱਚ ਡਰਦਾ ਨਹੀਂ। ਦੱਸਣਯੋਗ ਹੈ ਕਿ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਕਥਿਤ ‘ਕੋਵਿਡ ਟੂਲਕਿੱਟ’ ਮਾਮਲੇ ਦੀ ਜਾਂਚ ਦੇ ਸਬੰਧ ’ਚ ਟਵਿੱਟਰ ਇੰਡੀਆ ਦੇ ਦਿੱਲੀ ਤੇ ਗੁਰੂਗ੍ਰਾਮ ’ਚ ਸਥਿਤ ਦਫ਼ਤਰ ’ਤੇ ਸੋਮਵਾਰ ਨੂੰ ਛਾਪਾ ਮਾਰਿਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਟੀਮ ਨੇ ਕਥਿਤ ਤੌਰ ’ਤੇ ‘ਕੋਵਿਡ-19 ਟੂਲਕਿੱਟ’ ਸਬੰਧੀ ਸ਼ਿਕਾਇਤ ਨੂੰ ਲੈ ਕੇ ਟਵਿੱਟਰ ਨੂੰ ਨੋਟਿਸ ਭੇਜਿਆ ਤੇ ਭਾਜਪਾ ਆਗੂ ਸੰਬਿਤ ਪਾਤਰ ਦੇ ਟਵੀਟ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਮਾਈਕ੍ਰੋ-ਬਲਾਗਿੰਗ ਸਾਈਟ ਤੋਂ ਸਪਸ਼ਟੀਕਰਨ ਮੰਗਿਆ ਸੀ।ਦਰਅਸਲ, ਪਿਛਲੇ ਹਫ਼ਤੇ ਟਵਿੱਟਰ ਨੇ ਕਥਿਤ ਤੌਰ ’ਤੇ ਟੂਲਕਿੱਟ ਨਾਲ ਸਬੰਧਿਤ ਪਾਤਰ ਦੇ ਟਵੀਟ ਨਾਲ ‘ਛੇੜਛਾੜ ਹੋਈ’ ਦੱਸਿਆ ਸੀ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਇਕ ਟੂਲਕਿੱਟ ਬਣਾ ਕੇ ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ਨੂੰ ‘ਇੰਡੀਅਨ ਵੇਰੀਐਂਟ’ ਜਾਂ ‘ਮੋਦੀ ਸਵਰੂਪ’ ਦੱਸਿਆ ਇਸ ਤਰ੍ਹਾਂ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਨੇ ਦੋਸ਼ ਨੂੰ ਖਾਰਿਜ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਭਾਜਪਾ ਉਸ ਨੂੰ ਬਦਨਾਮ ਕਰਨ ਦੇ ਲਈ ਫਰਜੀ ‘ਟੂਲਕਿੱਟ’ ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਖ਼ਿਲਾਫ਼ ਪੁਲਿਸ ’ਚ ‘ਜਾਅਲਸਾਜ਼ੀ’ ਦਾ ਮਾਮਲਾ ਵੀ ਦਰਜ ਕਰਵਾਇਆ ਹੈ।

     

    LEAVE A REPLY

    Please enter your comment!
    Please enter your name here