ਕੋਰੋਨਾ ਵੈਕਸੀਨੇਸ਼ਨ: ਆਨਲਾਈਨ ਰਜ਼ਿਸਟ੍ਰੇਸ਼ਨ ਸੰਬੰਧੀ ਮੁਸ਼ਕਲਾਂ ਦੇ ਹੱਲ ਲਈ ਲੱਗਾ ਵਿਸ਼ੇਸ਼ ਕੈਂਪ

    0
    151

    ਮੋਹਾਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਵਾਇਰਸ ਵਿਰੁੱਧ ਸਿਹਤ ਮਹਿਕਮੇ ਵੱਲੋਂ ਜੰਗੀ ਪੱਧਰ ਉੱਤੇ ਟੀਕਾਕਰਨ ਚੱਲ ਰਿਹਾ ਹੈ। ਟੀਕਾਕਰਨ ਦਾ ਸਾਰਾ ਡਾਟਾ ਆਨਲਾਈਨ ਹੋਣ ਕਾਰਨ ਵੈਕਸੀਨ ਦੀ ਡੋਜ਼ ਲੈਣ ਵਾਲਿਆਂ ਨੂੰ ਆਨਲਾਈਨ ਰਜ਼ਿਸਟ੍ਰੇਸ਼ਨ ਸੰਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਲਈ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਉਨ੍ਹਾਂ ਨੇ ਲਾਂਡਰਾਂ-ਖਰੜ ਰੋਡ ਉੱਤੇ ਸੈਕਟਰ 115 ਵਿੱਚ ਮੋਹਾਲੀ ਦੀ ਵੱਡੀ ਕਾਲੋਨੀਆਂ ਵਿੱਚ ਇੱਕ ਜੇਟੀਪੀਐਲ ਸਿਟੀ ਵਿਖੇ ਕੋਰੋਨਾ ਰੋਕੂ ਟੀਕਾਕਰਨ ਤੇ ਆਨਲਾਈਨ ਡਾਟਾ ਸਬੰਧੀ ਦਰੁਸਤੀ ਕੈਂਪ ਲਾਇਆ ਗਿਆ।

    ਕੋਵਿਡ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਆਨਲਾਈਨ ਵੈਕਸ਼ੀਨੇਸ਼ਨ ਸਰਟੀਫ਼ਿਕੇਟ ਲਈ ਰਜਿਸਟਰੇਸ਼ਨ ਸੰਬੰਧੀ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕੈਂਪ ਵਿੱਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਗਿਣਤੀ ਸੀ, ਜਿੰਨਾ ਨੇ ਪਹਿਲੀ ਡੋਜ਼ ਲੈਣ ਤੋਂ ਬਾਅਦ ਆਨਲਾਈਨ ਡਾਟਾ ਨਹੀਂ ਚੜ੍ਹਿਆ ਸੀ। ਜਿਸ ਕਾਰਨ ਵੈਕਸ਼ੀਨੇਸਨ ਦਾ ਸਰਟੀਫ਼ਿਕੇਟ ਨਾ ਡਾਊਨਲੋਡ ਹੋਣ ਕਾਰਨ ਦੂਜੀ ਡੋਜ਼ ਨਹੀਂ ਲੱਗ ਪਾ ਰਹੀ ਸੀ। ਇਸ ਦੇ ਨਾਲ ਹੀ ਕਈ ਲੋਕਾਂ ਦੀ ਮੋਬਾਈਲ ਨੰਬਰਾਂ ਵਿੱਚ ਤਰੁਟੀਆਂ ਹੋਣ ਕਾਰਨ ਰਜਿਸਟ੍ਰੇਸ਼ਨ ਸਬੰਧੀ ਦਿੱਕਤਾਂ ਆ ਰਹੀਆਂ ਸਨ।ਸਿਹਤ ਟੀਮ ਵਿੱਚ ਵਿਕਰਮ ਬੀਰ ਸਿੰਘ ਤੇ ਮੈਡਮ ਗਗਨ ਕੌਰ ਨੇ ਮੌਕੇ ਉੱਤੇ ਹੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਅਤੇ ਦੂਜੀ ਕੋਰੋਨਾ ਡੋਜ਼ ਵੀ ਲਾਈ ਗਈ। ਲੋਕਾਂ ਨੂੰ ਨਾਲ ਦੀ ਨਾਲ ਹੀ ਵੈਕਸੀਨੇਸ਼ਨ ਦੇ ਸਰਟੀਫਿਕੇਟ ਮਿਲ ਗਏ। ਇਸ ਸਮੇਂ ਲੋਕਾਂ ਨੂੰ ਕੋਵਿਡਸ਼ੀਲਡ ਦੀ ਪਹਿਲੀ ਤੇ ਦੂਜੀ ਡੋਜ਼ ਦਾ ਟੀਕਾਕਰਨ ਲਾਇਆ ਗਿਆ। ਸਿਹਤ ਮਹਿਕਮੇ ਦੀ ਇਸ ਉਪਰਾਲੇ ਦਾ ਜੇਟੀਪੀਐਲ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਚਮਨ ਲਾਲ ਗਿੱਲ, ਸਲਾਹਕਾਰ ਕੌਸ਼ਲ ਬ੍ਰਾਹਮਣ ਅਤੇ ਸੁਸਾਇਟੀ ਦੇ ਮਹਿਲਾ ਆਗੂ ਮੈਡਮ ਜਸਮਿੰਦਰ ਕੌਰ ਰੋਜ਼ੀ ਡੀਆਈਓ ਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ।

    ਹੁਣ ਵ੍ਹਟਸਐਪ ਰਾਹੀਂ ਮਿਲੇਗਾ ਵੈਕਸੀਨੇਸ਼ਨ ਸਰਟੀਫ਼ਿਕੇਟ –

    ਤਕਨੀਕ ਦੀ ਵਰਤੋਂ ਨਾਲ ਆਮ ਆਦਮੀ ਦੀ ਜ਼ਿੰਦਗੀ ’ਚ ਨਵਾਂ ਬਦਲਾਅ ਹੈ। ਕਰੋਨਾ ਰੋਕੂ ਟੀਕਾ ਲਗਵਾ ਚੁੱਕੇ ਲੋਕ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਕੁੱਝ ਹੀ ਸੈਕਿੰਡ ਵਿੱਚ ਵ੍ਹਟਸਐਪ ਰਾਹੀਂ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਲੋਕਾਂ ਨੂੰ ਆਪਣੇ ਸਰਟੀਫ਼ਿਕੇਟ ‘ਕੋਵਿਨ’ ਪੋਰਟਲ ਤੋਂ ਡਾਊਨਲੋਡ ਕਰਨੇ ਪੈਂਦੇ ਹਨ। ਹੁਣ 3 ਪੜਾਵਾਂ ਵਿੱਚ ਮਾਈਗੋਵ ਕਰੋਨਾ ਹੈਲਪਡੈਸਕ ਰਾਹੀਂ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ਪ੍ਰਾਪਤ ਕਰੋ। ਮੋਬਾਈਲ ਨੰਬਰ +91 9013151515 ਸੇਵ ਕਰੋ। ‘ਕੋਵਿਡ ਸਰਟੀਫਿਕੇਟ’ ਲਿਖ ਕੇ ਵ੍ਹਟਸਐਪ ਕਰੋ। ਓਟੀਪੀ ਦਾਖ਼ਲ ਕਰੋ। ਸੈਕਿੰਡ ਵਿੱਚ ਹੀ ਸਰਟੀਫਿਕੇਟ ਪ੍ਰਾਪਤ ਕਰੋ।

    ਮੋਹਾਲੀ ਵਿੱਚ ਕੋਰੋਨਾ ਦੀ ਸਥਿਤੀ :

    ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 68492 ਮਿਲੇ ਹਨ ਜਿਨ੍ਹਾਂ ਵਿੱਚੋਂ 67390 ਮਰੀਜ਼ ਠੀਕ ਹੋ ਗਏ ਅਤੇ 45 ਕੇਸ ਐਕਟੀਵ ਹਨ। ਜਦਕਿ 1057 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਐਤਵਾਰ ਨੂੰ ਕੋਵਿਡ-19 ਦੇ 2 ਮਰੀਜ਼ ਠੀਕ ਹੋਏ ਹਨ ਅਤੇ 9 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਢਕੋਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 4 ਕੇਸ ਹਨ।

    LEAVE A REPLY

    Please enter your comment!
    Please enter your name here