ਕੋਰੋਨਾ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ‘ਚ ਸਿਹਤ ਮੰਤਰਾਲੇ ਨੇ ਕੀਤੇ ਬਦਲਾਅ :

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਐਂਟੀ ਵਾਇਰਲ ਦਵਾਈ ਰੈਮਡੇਸਿਵੀਰ ਦੀ ਖ਼ੁਰਾਕ ‘ਚ ਬਦਲਾਅ ਕੀਤਾ ਹੈ। ਇਸ ਦੀ ਖ਼ੁਰਾਕ ਨੂੰ ਬਿਮਾਰੀ ਦੇ ਗੇੜ ‘ਚ ਪਹਿਲੇ ਛੇ ਦਿਨ ਦੀ ਬਜਾਏ ਘਟਾ ਕੇ ਪੰਜ ਦਿਨ ਕੀਤਾ ਗਿਆ ਹੈ। ਮੰਤਰਾਲੇ ਨੇ ਇਸ ਸੰਬੰਧੀ ਇਕ ਕਲੀਨੀਕਲ ਮੈਨੇਜਮੈਂਟ ਪ੍ਰੋਟੋਕੋਲ ਫਾਰ ਕੋਵਿਡ-19 ਜਾਰੀ ਕੀਤਾ ਹੈ।

    ਦੇਸ਼ ‘ਚ ਫ਼ਿਲਹਾਲ ਇਸ ਦਵਾਈ ਤੋਂ ਇਲਾਵਾ ਹਾਲ ਹੀ ‘ਚ ਤਿਆਰ ਕੀਤੀਆਂ ਗਈਆਂ ਫੈਵੀਪਿਰਾਵਿਰ ਦੀ ਵਰਤੋਂ ਹਲਕੇ ਲੱਛਣਾਂ ਵਾਲੇ ਕੇਸਾਂ ‘ਚ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਮੁਤਾਬਕ ਇੰਜੈਕਸ਼ਨ ਦੇ ਰੂਪ ‘ਚ ਦਿੱਤੀ ਜਾਣ ਵਾਲੀ ਇਸ ਦਵਾਈ ਦੀ ਪਹਿਲੇ ਦਿਨ ਦੀ ਖ਼ੁਰਾਕ 200 ਮਿਲੀਗ੍ਰਾਮ ਅਤੇ ਬਾਅਦ ‘ਚ ਰੋਜ਼ਾਨਾ ਚਾਰ ਦਿਨ ਤਕ 100 ਮਿਲੀਗ੍ਰਾਮ ਦੀ ਖ਼ੁਰਾਕ ਦਿੱਤੀ ਜਾਣੀ ਚਾਹੀਦੀ ਹੈ।

    ਸਿਹਤ ਮੰਤਰਾਲੇ ਨੇ 13 ਜੂਨ ਸੀਮਤ ਇਸਤੇਮਾਲ ਤਹਿਤ ਐਮਰਜੈਂਸੀ ਸਥਿਤੀ ‘ਚ ਰੈਮਡੇਸਿਵੀਰ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਇਹ ਦਵਾਈ ਕਿਡਨੀ, ਲੀਵਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ, ਗਰਭਵਤੀ ਮਹਿਲਾਵਾਂ, ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

    ਉੱਥੇ ਹੀ ਹਾਈਡਰੋਕਸੀਕਲੋਰੋਕੁਈਨ ਬਾਰੇ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਇਸ ਦਵਾਈ ਦਾ ਉਪਯੋਗ ਬਿਮਾਰੀ ਦੇ ਸ਼ੁਰੂਆਤੀ ਇਲਾਜ ‘ਚ ਹੋਵੇ, ਗੰਭੀਰ ਰੂਪ ਨਾਲ ਬਿਮਾਰ ਵਿਅਕਤੀ ਨੂੰ ਇਹ ਨਾ ਦਿੱਤੀ ਜਾਵੇ।

    LEAVE A REPLY

    Please enter your comment!
    Please enter your name here