ਕੋਰੋਨਾ ਨੇ ਮਚਾਈ ਹਾਹਾਕਾਰ, 24 ਘੰਟਿਆਂ ‘ਚ ਭਾਰਤ ‘ਚ ਰਿਕਾਰਡ ਕੇਸ ਦਰਜ!

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ ‘ਚ ਕੋਰੋਨਾਵਾਇਰਸ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 13 ਲੱਖ ਤੋਂ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਤਕ 31 ਲੱਖ, 36 ਹਜ਼ਾਰ, 861 ਲੋਕ ਕੋਰੋਨਾਵਾਇਰਸ ਤੋਂ ਇਨਫੈਕਟਡ ਹੋ ਚੁੱਕੇ ਹਨ।

    ਇਨ੍ਹਾਂ ‘ਚ 31,358 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅੱਠ ਲੱਖ, 49 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਫ਼ਿਲਹਾਲ ਚਾਰ ਲੱਖ, 56 ਹਜ਼ਾਰ ਲੋਕਾਂ ਦਾ ਇਲਾਜ ਜਾਰੀ ਹੈ। ਪਿਛਲੇ 24 ਘੰਟਿਾਂ ‘ਚ ਕੋਰੋਨਾ ਵਾਇਰਸ ਦੇ 48 ਹਜ਼ਾਰ, 916 ਨਵੇਂ ਮਾਮਲੇ ਸਾਹਮਣੇ ਆਏ ਤੇ 757 ਲੋਕਾਂ ਦੀ ਮੌਤ ਹੋ ਗਈ।

    ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਭਾਰਤ ਦਾ ਤੀਜਾ ਨੰਬਰ ਹੈ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਭਾਰਤ ‘ਚ ਹਨ। ਪਰ ਪ੍ਰਤੀ ਦਸ ਲੱਖ ਆਬਾਦੀ ਤੇ ਇਨਫੈਕਟਡ ਮਾਮਲਿਆਂ ਮੌਤ ਦਰ ਦੀ ਗੱਲ ਕਰੀਏ ਤਾਂ ਹੋਰ ਦੇਸ਼ਾਂ ਦੀ ਤੁਲਨਾ ‘ਚ ਕਾਫ਼ੀ ਬਿਹਤਰ ਹੈ।

    LEAVE A REPLY

    Please enter your comment!
    Please enter your name here