ਕੋਰੋਨਾ ਦੇ ਕਹਿਰ ‘ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ !

    0
    147
    Chennai: The Tamil Nadu Government received 24,000 COVID-19 rapid test kits out of an order of 1.25 lakh placed with a Chinese company, in Chennai on Apr 18, 2020. (Photo: IANS)

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਦਰਮਿਆਨ ਸੂਬੇ ‘ਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਰਫ਼ਤਾਰ ਕੁਝ ਕਮੀ ਆਈ ਹੈ। ਇਸ ਦੇ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਤੇਜ਼ੀ ਨਾਲ ਵੱਧ ਰਹੀ ਹੈ। ਸੂਬੇ ‘ਚ 15 ਨਵੇਂ ਪਾਜ਼ਿਟਿਵ ਕੇਸ ਆਏ ਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ।

    ਤਾਜ਼ਾ ਮਾਮਲਿਆਂ ‘ਚ ਲੁਧਿਆਣਾ ਤੇ ਅੰਮ੍ਰਿਤਸਰ ‘ਚ ਪੰਜ-ਪੰਜ, ਜਲੰਧਰ ‘ਚ ਦੋ ਤੇ ਕਪੂਰਥਲਾ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਇਕ-ਇਕ ਕੇਸ ਸਾਹਮਣੇ ਆਇਆ। ਠੀਕ ਹੋਣ ਵਾਲੇ ਮਰੀਜ਼ਾਂ ‘ਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਰਹੇ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਤਿੰਨ, ਜਲੰਧਰ ਤੇ ਫ਼ਰੀਦਕੋਟ ‘ਚ ਇਕ-ਇਕ ਮਰੀਜ਼ ਠੀਕ ਹੋਇਆ।

    ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਕੁੱਲ ਅੰਕੜਾ 1,966 ਹੋ ਗਿਆ ਹੈ। ਇਨ੍ਹਾਂ ‘ਚੋਂ 1,168 ਹਜ਼ੂਰ ਸਾਹਬ ਤੋਂ ਪਰਤੇ ਸ਼ਰਧਾਲੂ ਹਨ।

    ਪੰਜਾਬ ‘ਚ ਕੁੱਲ ਪਾਜ਼ਿਟਿਵ ਕੇਸ-1966

    ਤਾਜ਼ਾ ਪਾਜ਼ਿਟਿਵ ਮਾਮਲੇ 15

    ਹੁਣ ਤਕ ਮੌਤਾਂ 33

    ਠੀਕ ਹੋਏ 200

    ਮੌਜੂਦਾ ਪਾਜ਼ਿਟਿਵ ਕੇਸ 1,733

    LEAVE A REPLY

    Please enter your comment!
    Please enter your name here