ਕੋਰੋਨਾ ਦੀ ਚਪੇਟ ‘ਚ ਆਏ ਸੰਨੀ ਦਿਓਲ, ਹਿਮਾਚਲ ‘ਚ ਖ਼ੁਦ ਨੂੰ ਕੀਤਾ ਇਕਾਂਤਵਾਸ

    0
    109

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਬਾਲੀਵੁੱਡ ਅਦਾਕਾਰਾ ਤੇ ਗੁਰਦਾਸਪੁਰ ਤੋਂ ਬੀਜੇਪੀ ਸੰਸਦ ਸੰਨੀ ਦਿਓਲ ਕੋਰੋਨਾ ਦੀ ਚਪੇਟ ਵਿਚ ਆਏ ਹਨ। ਇਸ ਦੀ ਪੁਸ਼ਟੀ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕੀਤੀ। ਉਹਨਾਂ ਨੇ ਟਵੀਟ ਕਰਕੇ ਕਿਹਾ ” ਮੈਂ ਕੋਰੋਨਾ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੀਟਿਵ ਆਈ ਹੈ, ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਫ਼ਿਲਹਾਲ ਮੈਂ ਠੀਕ ਹਾਂ, ਅਤੇ ਬੀਤੇ ਦਿਨਾਂ ‘ਚ ਜੋ ਵੀ ਮੇਰੇ ਸੰਪਰਕ ਚ ਆਇਆ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਇਕਾਂਤਵਾਸ ਕਰੋ ਅਤੇ ਆਪਣੀ ਕੋਰੋਨਾ ਦੀ ਜਾਂਚ ਕਰਵਾਓ”।

    ਦੱਸ ਦਈਏ ਕਿ ਸੰਨੀ ਦਿਓਲ ਕੁੱਲੂ ‘ਚ ਸਨ ਅਤੇ ਮੁੰਬਈ ਜਾਣ ਦੀ ਤਿਆਰੀ ‘ਚ ਸਨ ਪਰ ਹੁਣ ਉਹ ਕੁੱਲੂ ਵਿਚ ਹੀ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਇਸ ਦੀ ਸੂਚਨਾਂ ਹਿਮਾਚਲ ਦੇ ਸਿਹਤ ਮੰਤਰੀ ਅਮਿਤਾਭ ਅਵਸਥੀ ਨੇ ਮੰਗਵਾਰ ਨੂੰ ਦਿੱਤੀ ਸੀ।

     

    LEAVE A REPLY

    Please enter your comment!
    Please enter your name here