ਕੋਰੋਨਾ ਦਾ ਕਹਿਰ: ਪਠਾਨਕੋਟ ‘ਚ ਜੇਈਈ ਪ੍ਰੀਖਿਆ ਸੰਬੰਧੀ ਨਹੀਂ ਮਿਲੇ ਪੁਖ਼ਤਾ ਪ੍ਰਬੰਧ

    0
    128

    ਪਠਾਨਕੋਟ, ਜਨਗਾਥਾ ਟਾਇਮਜ਼: (ਸਿਮਰਨ)

    ਪਠਾਨਕੋਟ : ਦੇਸ਼ ‘ਚ ਭਾਰੀ ਵਿਰੋਧ ਤੋਂ ਬਾਅਦ ਵੀ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਪਠਾਨਕੋਟ ‘ਚ ਸ਼੍ਰੀ ਸਾਈ ਕਾਲਜ ਵਿੱਚ ਪ੍ਰੀਖਿਆ ਸੈਂਟਰ ਬਣਾਇਆ ਗਿਆ ਹੈ ਜਿੱਥੇ ਅੱਜ ਤੋਂ ਕੋਰੋਨਾ ਕਾਲ ‘ਚ ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਕੀਤੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ।

    ਦੱਸ ਦਈਏ ਕਿ ਸੈਂਟਰ ਦਾ ਜਾਇਜ਼ਾ ਲੈਣ ਗਈ ਟੀਮ ਨੇ ਪ੍ਰੀਖਿਆ ਕੇਂਦਰ ‘ਚ ਕੋਈ ਕੋਰੋਨਾ ਸੰਬੰਧੀ ਸਾਮਾਨ ਨਹੀਂ ਵੇਖਿਆ ਪਰ ਇੱਥੇ ਐੱਨਐੱਸਯੂਆਈ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਣ ਦਾ ਸਾਮਾਨ ਮੁਹੱਈਆ ਕਰਵਾਇਆ।

    ਜਦੋਂਕਿ ਐੱਨਟੀਏ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਇਹ ਹਨ।

    * ਇੱਕ ਥਾਂ ‘ਤੇ ਘੱਟ ਵਿਦਿਆਰਥੀ ਇਕੱਠਾ ਹੋਣ, ਉਸ ਲਈ ਇਮਤਿਹਾਨ ਵਿੱਚ ਵਧੇਰੇ ਸਲੋਟ ਬਣਾਏ ਗਏ ਹਨ ਤੇ 100 ਹੀ ਵਿਦਿਆਰਥੀਆਂ ਨੂੰ ਇੱਕ ਵਾਰ ‘ਚ ਬੁਲਾਇਆ ਜਾਵੇਗਾ।

    * ਬੱਚੇ ਪ੍ਰੀਖਿਆ ਕੇਂਦਰ ਵਿੱਚ ਮਾਸਕ ਤੋਂ ਬਗ਼ੈਰ ਪ੍ਰਵੇਸ਼ ਨਹੀਂ ਕਰਨਗੇ। ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਵਾਲੇ ਬੱਚਿਆਂ ਨੂੰ ਇਮਤਿਹਾਨ ਦੇਣ ਲਈ ਤਿੰਨ ਲੇਅਰ ਮਾਸਕ ਵੀ ਦਿੱਤੇ ਜਾਣਗੇ।

    * ਜੇ ਕੇਂਦਰ ਵਿੱਚ ਦਾਖ਼ਲੇ ਸਮੇਂ ਕਿਸੇ ਵਿਦਿਆਰਥੀ ਦੇ ਸਰੀਰ ਦਾ ਤਾਪਮਾਨ ਵੱਧ ਹੁੰਦਾ ਹੈ, ਤਾਂ ਉਸ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਿਆ ਜਾਵੇਗਾ ਤੇ ਉੱਥੇ ਇਮਤਿਹਾਨ ਕਰਵਾਇਆ ਜਾਵੇਗਾ।

    * ਬੱਚਿਆਂ ਲਈ ਐਡਮਿਟ ਕਾਰਡ ਦੇ ਨਾਲ ਕੋਰੋਨਾ ਨਾਲ ਸੰਬੰਧਤ ਜਾਣਕਾਰੀ ਵਾਲਾ ਫਾਰਮ ਭਰਨਾ ਤੇ ਇਸ ਨੂੰ ਘਰ ਤੋਂ ਕੇਂਦਰ ਵਿੱਚ ਲਿਆਉਣਾ ਜ਼ਰੂਰੀ ਹੈ।

    * ਇਮਤਿਹਾਨ ਕੇਂਦਰ ਵਿੱਚ ਪ੍ਰੀਖਿਆ ਦੀ ਸ਼ੁਰੂਆਤ ਤੋਂ ਪਹਿਲਾਂ ਤੇ ਬਾਅਦ ਵਿੱਚ ਬੱਚਿਆਂ ਲਈ ਸੈਨੇਟਾਈਜ਼ ਕਰਨਾ ਬੇਹੱਦ ਜ਼ਰੂਰੀ ਹੈ।

    * ਇਮਤਿਹਾਨ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਦਾਖਲਾ ਕਾਰਡ ਤੇ ਰਫ ਸੀਟ ਸੈਂਟਰ ਵਿੱਚ ਬਣਾਏ ਡੱਬੇ ‘ਚ ਪਾਉਣੀ ਪਏਗੀ। ਜੇਕਰ ਕੋਈ ਬੱਚਾ ਅਜਿਹਾ ਨਹੀਂ ਕਰਦਾ, ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।

    LEAVE A REPLY

    Please enter your comment!
    Please enter your name here