ਕੋਰੋਨਾ ਤੇ ਕਰਫ਼ਿਊ ਤੋਂ ਬਾਅਦ ਕੁਦਰਤ ਵੀ ਹੋਈ ਕਹਿਰਵਾਨ !

    0
    168

    ਸ੍ਰੀ ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼ : (ਸਿਮਰਨ)

    ਸ੍ਰੀ ਮੁਕਤਸਰ ਸਾਹਿਬ : ਬੀਤੀ ਰਾਤ ਹੋਈ ਬਰਸਾਤ ਤੇ ਝੱਖੜ ਕਾਰਨ ਸਭ ਤੋਂ ਵੱਧ ਮਾਰ ਸ੍ਰੀ ਮੁਕਤਸਰ ਸਾਹਿਬ ਤੇ ਆਸਪਾਸ ਦੇ ਇਲਾਕੇ ਨੂੰ ਪਾਈ ਹੈ। ਜਿੱਥੇ ਕਰੀਬ 2000 ਏਕੜ ਫ਼ਸਲ ਇਸ ਬੇਮੌਸਮੀ ਮੀਂਹ ਹਨੇਰੀ ਕਾਰਨ ਬਰਬਾਦ ਹੋ ਗਈ। ਪਹਿਲਾਂ ਹੀ ਮੰਦੀ ਦੌਰ ਵਿਚੋਂ ਲੰਘ ਰਹੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਅਤੇ ਕਿਸਾਨਾਂ ਨੂੰ ਹੁਣ ਡਾਢੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ।

    ਜਾਣਕਾਰੀ ਮੁਤਾਬਕ ਪੰਜਾਬ ਦੇ ਕੁਝ ਇਲਾਕਿਆਂ ’ਚ ਅੱਜ ਸਨਿੱਚਰਵਾਰ ਸਵੇਰੇ ਵੀ ਮੀਂਹ ਪਿਆ, ਜਿਸ ਨੇ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ। ਉਂਝ ਵੀ ਫ਼ਸਲਾਂ ’ਚ ਨਮੀ ਕਾਰਨ ਐਤਕੀਂ ਵਾਢੀ ਕੁਝ ਦੇਰੀ ਨਾਲ ਸ਼ੁਰੂ ਹੋਈ ਹੈ। ਕਿਸਾਨਾਂ ਉਤੇ ਪਹਿਲਾਂ ਕੋਰੋਨਾ ਦਾ ਕਹਿਰ ਚੱਲ ਰਿਹਾ ਸੀ ਹੁਣ ਉਥੇ ਕੁਦਰਤ ਵੀ ਕਹਿਰਵਾਨ ਹੋ ਗਈ ਹੈ।

    LEAVE A REPLY

    Please enter your comment!
    Please enter your name here