ਕੋਰੋਨਾ ਕਾਲ ‘ਚ ਨੌਕਰੀ ਗਵਾਉਣ ਵਾਲਿਆਂ ਨੂੰ 3 ਮਹੀਨੇ ਦੀ ਤਨਖ਼ਾਹ ਦੇਵੇਗੀ ਸਰਕਾਰ

    0
    150

    ਨਵੀਂ ਦਿੱਲੀ, (ਰੁਪਿੰਦਰ) :

    ਕੇਂਦਰ ਸਰਕਾਰ ਕੋਰੋਨਾ ਕਾਲ ਦੌਰਾਨ ਬੇਰੋਜ਼ਗਾਰ ਹੋਏ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਕੋਰੋਨਾ ਦੇ ਮੁਸ਼ਕਿਲ ‘ਚ ਨੌਕਰੀ ਗਵਾਉਣ ਵਾਲਿਆਂ ਨੂੰ ਤਿੰਨ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਜੀ ਹਾਂ ਇਹ ਖ਼ਬਰ ਬਿਲਕੁਲ ਸੱਚ ਹੈ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਰੋਜ਼ਗਾਰ ਅਤੇ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਖ਼ੁਦ ਇਹ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਰਾਜ ਬੀਮਾ ਨਿਗਮ ਯਾਨਿ ESIC ਕੋਰੋਨਾ ਕਾਲ ‘ਚ ਬੇਰੋਜ਼ਗਾਰ ਹੋਏ ਲੋਕਾਂ ਨੂੰ 3 ਮਹੀਨੇ ਦੀ ਤਨਖ਼ਾਹ ਦੇਵੇਗੀ।

    ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਦੱਸਿਆ ਕਿ ਰੋਜ਼ਗਾਰ ਮੰਤਰਾਲਾ ਬੇਰੋਜ਼ਗਾਰ ਜਾਂ ਘੱਟ ਤਨਖ਼ਾਹ ਵਾਲਿਆਂ ਨੂੰ ਉਮਰ ਭਰ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਯਾਦਵ ਨੇ ਕਿਹਾ ਕਿ ਹਰੇਕ ਸੂਬੇ ਵਿੱਚ ਲੇਬਰ ਕੋਡ ਬਣਾਉਣ ਦੀ ਪ੍ਰਕਿਰਿਆ ਜ਼ੋਰਾਂ ‘ਤੇ ਹੈ। ਨਾਲ ਹੀ ਨਵਾਂ ਕਿਰਤ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ, ਜਿਸ ਨੂੰ ਲੈ ਕੇ ਕਈ ਰਾਜਾਂ ਨੇ ਆਪਣੇ ਕਾਨੂੰਨ ਬਣਾਏ ਹਨ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨਾਲ ਜੁੜੇ 29 ਲੇਬਰ ਕਾਨੂੰਨਾਂ ਨੂੰ 4 ਲੇਬਰ ਕੋਡਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

    ਈ-ਲੇਬਰ ਪੋਰਟਲ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਲਗਭਗ 400 ਕੰਟਰੈਕਟਰਾਂ ਦੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਅਤੇ ਕਈ ਹੋਰ ਕੰਟਰੈਕਟਰ ਵੀ ਪੋਰਟਲ ‘ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਨਿਰਮਾਣ ਖੇਤਰ, ਪਰਵਾਸੀ ਮਜ਼ਦੂਰਾਂ ਤੇ ਘਰੇਲੂ ਕਿਰਤੀਆਂ ਨੂੰ ਉੱਚਾ ਚੁੱਕਣਾ ਤੇ ਇਨ੍ਹਾਂ ਦੀ ਮਦਦ ਕਰਨਾ ਹੈ। ਅਤੇ ਸਰਕਾਰ ਇਹ ਚਾਹੁੰਦੀ ਹੈ ਕਿ ਹਰ ਉਹ ਵਿਅਕਤੀ ਜਿਸ ਨੂੰ ਇਸ ਯੋਜਨਾ ਨਾਲ ਜੁੜਨ ਦੀ ਜ਼ਰੂਰਤ ਹੈ ਉਹ ਪੋਰਟਲ ‘ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚ ਸਕੇ।ਦੱਸ ਦਈਏ ਕਿ ਸਰਕਾਰ ਦਾ ਟੀਚਾ ਦੇਸ਼ ‘ਚ ਲਗਭਗ 38 ਕਰੋੜ ਅਜਿਹੇ ਮਜ਼ਦੂਰ ਤੇ ਹੋਰ ਕਾਮੇ ਜਿਨ੍ਹਾਂ ਦੀ ਤਨਖ਼ਾਹ ਘੱਟ ਹੈ ਜਾਂ ਜਿਹੜੇ ਕੋਰੋਨਾ ਕਾਲ ਵਿੱਚ ਆਪਣੀ ਨੌਕਰੀ ਗਵਾ ਚੁੱਕੇ ਹਨ, ਉਨ੍ਹਾਂ ਲਈ ਖ਼ਾਸ ਤੌਰ ‘ਤੇ ਇਹ ਯੋਜਨਾ ਲਿਆਂਦੀ ਗਈ ਹੈ।

    ਇਸੇ ਮਹੀਨੇ ਉੱਤਰਾਖੰਡ ‘ਚ ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਰਾਜ ਬੀਮਾ ਨਿਗਮ ਦੇ ਜ਼ਰੀਏ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਨੂੰ ਹੋਰ ਬੇਹਤਰੀਨ ਬਣਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਕੇਂਦਰੀ ਰੋਜ਼ਗਾਰ ਤੇ ਕਿਰਤ ਮੰਤਰੀ ਦੀ ਪ੍ਰਧਾਨਗੀ ‘ਚ ਨਿਗਮ ਦੀ ਹੋਈ 185ਵੀਂ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ ਸੀ। ਇਸ ਸਕੀਮ ਦੇ ਤਹਿਤ ਈਐਸਆਈ ਦੇ ਹਸਪਤਾਲਾਂ ‘ਚ ਜੋ ਸਿਹਤ ਸਹੂਲਤਾਂ ਉਪਲੱਬਧ ਨਹੀਂ ਹਨ, ਉਨ੍ਹਾਂ ਦਾ ਲਾਭ ਲੈਣ ਲਈ ਮਰੀਜ਼ ਨੂੰ ਪੈਨਲ ‘ਚ ਸ਼ਾਮਲ ਸਹੂਲਤਾਂ ਦੇਣਾ ਯਕੀਨੀ ਬਣਾਇਆ ਜਾਵੇਗਾ।

    LEAVE A REPLY

    Please enter your comment!
    Please enter your name here