ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ!

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੋਵਿਡ-19 ਮਹਾਂਮਾਰੀ ਨੇ ਦੇਸ਼ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਆਲ ਇੰਡੀਆ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਆਈਐੱਮਓ) ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ, ਦੇਸ਼ ਵਿੱਚ ਮਾਈਕ੍ਰੋ, ਛੋਟੇ ਤੇ ਮੀਡੀਅਮ ਐਂਟਰਪ੍ਰਾਈਜਜ਼ (ਐੱਮਐੱਸਐੱਮਈ) ਦੇ ਇੱਕ ਤਿਹਾਈ ਤੋਂ ਵੱਧ ਕਾਰੋਬਾਰੀਆਂ ਨੂੰ ਮੁੜ ਉੱਭਰਣ ਦਾ ਕੋਈ ਅਧਾਰ ਨਜ਼ਰ ਨਹੀਂ ਆਉਂਦਾ। ਇਸ ਕਾਰਨ ਇਹ ਉਦਯੋਗ ਬੰਦ ਹੋਣ ਦੇ ਕਗਾਰ ‘ਤੇ ਪਹੁੰਚ ਗਏ ਹਨ। ਦੱਸ ਦਈਏ ਕਿ ਇਸ ਸਰਵੇਖਣ ਵਿੱਚ ਨੌਂ ਹੋਰ ਸਨਅਤ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

    ਇਹ ਸਰਵੇ 24 ਮਈ ਤੋਂ 30 ਮਈ ਦਰਮਿਆਨ ਆਨਲਾਈਨ ਕੀਤਾ ਗਿਆ ਸੀ। ਸਰਵੇਖਣ ਮੁਤਾਬਕ, ਐੱਮਐੱਸਐੱਮਈ ਦੇ 35 ਫ਼ੀਸਦ ਤੇ ਸਵੈ-ਰੁਜ਼ਗਾਰ ਵਾਲੇ 37% ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਉਦਯੋਗ ਦੀ ਵਾਪਸੀ ਬਹੁਤ ਮੁਸ਼ਕਲ ਹੈ। ਐੱਮਐੱਸਐੱਮਈ ਦੇ 32 ਫ਼ੀਸਦ ਨੇ ਕਿਹਾ ਕਿ ਉਨ੍ਹਾਂ ਦੇ ਉਦਯੋਗਾਂ ਨੂੰ ਸਥਿਤੀ ਤੋਂ ਮੁੜ ਆਉਣ ਵਿਚ ਛੇ ਮਹੀਨੇ ਲੱਗਣਗੇ। ਜਦਕਿ ਸਿਰਫ਼ 12 ਫ਼ੀਸਦੀ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਉਨ੍ਹਾਂ ਦੇ ਉਦਯੋਗ ਦੀ ਸਥਿਤੀ ਬਹਾਲ ਹੋ ਜਾਵੇਗੀ।

    ਏਆਈਐੱਮਓ ਦੇ ਸਾਬਕਾ ਚੇਅਰਮੈਨ ਕੇਈ ਰਘੁਨਾਥਨ, ਉਦਯੋਗ ਵਿੱਚ ਕੰਮਕਾਜ ਦੀ ਘਾਟ, ਭਵਿੱਖ ਬਾਰੇ ਅਨਿਸ਼ਚਿਤਤਾ ਛੋਟੇ ਤੇ ਦਰਮਿਆਨੇ ਉਦਯੋਗਾਂ ਨਾਲ ਜੁੜੇ ਪ੍ਰਮੁੱਖ ਕਾਰਕਾਂ ਚੋਂ ਇੱਕ ਹੈ ਪਰ ਉਦਯੋਗਾਂ ਦਾ ਬੰਦ ਹੋਣਾ ਪੂਰੀ ਤਰ੍ਹਾਂ ਕੋਰੋਨਾ ਮਹਾਂਮਾਰੀ ਨਹੀਂ ਹੋ ਸਕਦਾ। ਪਹਿਲਾਂ ਹੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ, ਚਾਹੇ ਉਹ ਨੋਟਬੰਦੀ ਜਾਂ ਜੀਐੱਸਟੀ ਹੋਵੇ। ਰਘੁਨਾਥਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਆਰਥਿਕਤਾ ਵਿੱਚ ਆਈ ਮੰਦੀ ਕਾਰਨ ਉਦਯੋਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੇ ਵੱਡੇ ਪੈਮਾਨੇ ਦਾ ਵਪਾਰ ਨਹੀਂ ਝੱਲਿਆ।

    ਕਾਰਪੋਰੇਟ ਜਵਾਬ ਦੇਣ ਵਾਲਿਆਂ ਨੇ ਸੰਕੇਤ ਦਿੱਤਾ ਕਿ ਕਾਰੋਬਾਰ ਲਾਕਡਾਊਨ ਕਰਕੇ ਪ੍ਰਭਾਵਿਤ ਹੋਇਆ ਸੀ। 46% ਨੂੰ ਲਗਦਾ ਹੈ ਕਿ ਇਸ ਨੂੰ ਠੀਕ ਹੋਣ ਵਿੱਚ ਤਿੰਨ ਮਹੀਨੇ ਲੱਗ ਸਕਦੇ ਹਨ, ਜਦੋਂਕਿ 26% ਸਾਲ ਦੇ ਅੰਤ ਤੱਕ ਵਾਪਸ ਆਉਣ ਦੀ ਉਮੀਦ ਕਰਦੇ ਹਨ। ਇਸ ਬਾਰੇ ਏਆਈਐੱਮਓ ਦੇ ਜਨਰਲ ਸੈਕਟਰੀ ਕੇਨੀ ਰਾਮਾਨੰਦ ਨੇ ਕਿਹਾ, “ਇਸ ਖੇਤਰ ਵਿਚ ਅੱਗੇ ਤੋਂ ਜ਼ਿਆਦਾ ਕੰਮ ਨਹੀਂ ਹੋਏਗਾ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਣੀਆਂ ਪੈਣਗੀਆਂ।”

    LEAVE A REPLY

    Please enter your comment!
    Please enter your name here