ਕੈਪਟਨ ਦੀ ਕੋਠੀ ਨੇੜਿਓਂ ਮਿਲਿਆ ਨੌਜਵਾਨ ਦਾ ਧੜ ਤੋਂ ਵੱਖ ਹੋਇਆ ਸਿਰ

    0
    135

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਿਸਵਾਂ ਮਾਰਗ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੇੜਿਓਂ ਇਕ ਨੌਜਵਾਨ ਦੀ ਸਿਰ ਕਟੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਹ ਲਾਸ਼ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੀ ਕੰਧ ਨਾਲ ਜ਼ਮੀਨ ’ਚ ਦੱਬੀ ਹੋਈ ਲੋਕਾਂ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਕਈ ਦਿਨ ਪਹਿਲਾਂ ਪਿੰਡ ਛੋਟੀ-ਬੜੀ ਨੰਗਲ ਦਾ ਨੌਜਵਾਨ ਸੁੱਚਾ ਸਿੰਘ ਲਾਪਤਾ ਸੀ, ਜਿਸ ਦੀ ਭਾਲ ਪਿੰਡ ਦੇ ਲੋਕ ਅਤੇ ਲਾਪਤਾ ਦੇ ਰਿਸ਼ਤੇਦਾਰ ਕਰਦੇ ਹੋਏ ਮੌਕੇ ’ਤੇ ਪੁੱਜੇ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਲਾਸ਼ ਦੇ ਧੜ ਤੋਂ ਸਿਰ ਕੱਟਿਆ ਹੋਇਆ ਸੀ।

    ਜ਼ਿਕਰਯੋਗ ਹੈ ਕਿ 12 ਜੂਨ ਤੋਂ ਪਿੰਡ ਛੋਟੀ ਬੜੀ ਨੱਗਲ ਦਾ ਵਸਨੀਕ ਨੌਜਵਾਨ ਸੁੱਚਾ ਸਿੰਘ ਲਾਪਤਾ ਚੱਲ ਰਿਹਾ ਹੈ। ਇਧਰ-ਉਧਰ ਭਾਲ ਕਰਨ ਉਪਰੰਤ ਅਖੀਰ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ 14 ਜੂਨ ਨੂੰ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਸੀ।ਐਤਵਾਰ ਨੂੰ ਜਦੋਂ ਲਾਪਤਾ ਨੌਜਵਾਨ ਦੀ ਭਾਲ ਵਿਚ ਲੱਗੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਫਾਰਮ ਦੀ ਚਾਰਦਿਵਾਰੀ ਨੇੜਿਓਂ ਸਿਰ ਕੱਟੀ ਹੋਈ ਲਾਸ਼ ਜ਼ਮੀਨ ਵਿਚ ਦੱਬੀ ਮਿਲੀ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਤੁਰੰਤ ਲਾਸ਼ ਨੂੰ ਜ਼ਮੀਨ ’ਚੋਂ ਬਾਹਰ ਕਢਵਾਇਆ, ਤੇ ਜਾਂਚ ਵਿਚ ਜੁਟ ਗਈ ਹੈ।

    ਐਤਵਾਰ ਨੂੰ ਜਦੋਂ ਲਾਪਤਾ ਨੌਜਵਾਨ ਦੀ ਭਾਲ ਵਿਚ ਲੱਗੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਫਾਰਮ ਦੀ ਚਾਰਦਿਵਾਰੀ ਨੇੜਿਓਂ ਸਿਰ ਕੱਟੀ ਹੋਈ ਲਾਸ਼ ਜ਼ਮੀਨ ਵਿਚ ਦੱਬੀ ਮਿਲੀ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਤੁਰੰਤ ਲਾਸ਼ ਨੂੰ ਜ਼ਮੀਨ ’ਚੋਂ ਬਾਹਰ ਕਢਵਾਇਆ, ਤੇ ਜਾਂਚ ਵਿਚ ਜੁਟ ਗਈ ਹੈ।

    LEAVE A REPLY

    Please enter your comment!
    Please enter your name here