ਕੈਂਟਰ ਰਾਹੀਂ ਰਾਜਸਥਾਨ ਤੋਂ ਲਿਆਂਦੇ ਜਾ ਰਹੇ 70 ਕਿੱਲੋ ਚੂਰਾ ਪੋਸਤ ਸਮੇਤ ਦੋ ਕਾਬੂ

    0
    153

    ਫਾਜ਼ਿਲਕਾ, ਜਨਗਾਥਾ ਟਾਇਮਜ਼ : (ਸਿਮਰਨ)

    ਫਾਜ਼ਿਲਕਾ : ਜ਼ਿਲ੍ਹਾ ਪੁਲਿਸ ਵੱਲੋਂ ਗ਼ੈਰ ਸਮਾਜੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਰਾਜਸਥਾਨ ਤੋਂ ਪੰਜਾਬ ਅੰਦਰ ਦਾਖ਼ਲ ਹੋਏ ਕੈਂਟਰ ਰਾਹੀਂ ਲਿਆਂਦੇ ਜਾ ਰਹੇ 70 ਕਿਲੋ ਚੂਰਾ ਪੋਸਤ ਸਮੇਤ 2 ਕਥਿਤ ਦੋਸ਼ੀ ਪੁਲਿਸ ਨੇ ਕਾਬੂ ਕਰ ਲਏ।

    ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਸਰਦਾਰ ਹਰਜੀਤ ਸਿੰਘ ਆਈਪੀਐੱਸ ਦੇ ਦਫ਼ਤਰ ਦੀ ਜਾਣਕਾਰੀ ਅਨੁਸਾਰ
    ਪੁਲਿਸ ਥਾਣਾ ਖੂਈਆਂ ਸਰਵਰ ਅਧੀਨ ਪਿੰਡ ਦੌਲਤਪੁਰਾ ਦੇ ਖੇਤਰ ਵਿੱਚ ਸ਼ਾਮ 3.55 ਵਜੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਵੱਲੋਂ ਕੈਂਟਰ ਨੰਬਰ pb05ak0242 ਨੂੰ ਰੋਕਿਆ ਗਿਆ।

    ਕੈਂਟਰ ਦੀ ਤਲਾਸ਼ੀ ਐੱਸਐੱਚਓ ਖੂਈਆਂ ਸਰਵਰ ਸੁਨੀਲ ਕੁਮਾਰ ਸਬ ਇੰਸਪੈਕਟਰ ਦੀ ਨਿਗਰਾਨੀ ਹੇਠ ਲਈ ਗਈ ਤਾਂ ਕੈਂਟਰ ਵਿਚੋਂ 70 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਇਹ ਨਸ਼ੀਲਾ ਪਦਾਰਥ ਪੰਜਾਬ ਅੰਦਰ ਸਮੱਗਲ ਕਰਕੇ ਲਿਆਂਦਾ ਜਾ ਰਿਹਾ ਸੀ।

    ਇਸ ਸੰਬੰਧੀ ਪੁਲਸ ਥਾਣਾ ਖੂਈਆਂ ਸਰਵਰ ਵਿੱਚ ਐੱਨ ਡੀਪੀਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਚੂਰਾ ਪੋਸਤ ਲਿਆ ਰਹੇ ਸ਼ੰਕਰ ਲਾਲ ਪੁੱਤਰ ਰੂੜਾ ਰਾਮ ਵਾਸੀ ਆਲਮਗੜ ਅਤੇ ਵਿਜੇ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਮੌਜਗੜ੍ਹ ਤਹਿਸੀਲ ਅਬੋਹਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਪ੍ਰਾਪਤ ਕਰਕੇ ਹੋਰ ਸੁਰਾਗ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।

    LEAVE A REPLY

    Please enter your comment!
    Please enter your name here