ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਕੈਦੀਆਂ ਦੇ ਦੋ ਗੁੱਟ ਭਿੜੇ, ਇੱਟਾਂ-ਰੋੜੇ ਚੱਲੇ !

    0
    153

    ਫਿਰੋਜ਼ਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਫਿਰੋਜ਼ਪੁਰ : ਆਏ ਦਿਨ ਸੁਰਖੀਆਂ ਚ ਰਹਿਣ ਵਾਲੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਇਸ ਵਾਰ ਜੇਲ੍ਹ ਚ ਬੰਦ ਹਵਾਲਾਤੀਆਂ/ ਕੈਦੀਆਂ ਦੇ ਦੋ ਧੜਿਆਂ ‘ਚ ਜਮ ਕੇ ਹੋਈ ਲੜਾਈ ਦਾ ਸਮਾਚਾਰ ਹੈ। ਇਸ ਲੜਾਈ ਵਿੱਚ ਖੁੱਲ ਕੇ ਇੱਟਾਂ-ਰੋੜੇ ਵੀ ਚਲਾਏ ਗਏ।

    ਮੌਕੇ ‘ਤੇ ਪੁੱਜੇ ਜੇਲ੍ਹ ਦੇ ਪੇਸਕੋ ਮੁਲਾਜ਼ਮਾਂ ਨੇ ਲੜਾਈ ਨੂੰ ਸ਼ਾਂਤ ਕਰਵਾਇਆ ਅਤੇ ਤਲਾਸ਼ੀ ਲੈਣ ‘ਤੇ ਇਕ ਹਵਾਲਾਤੀ ਰਾਜਬੀਰ ਸਿੰਘ ਕੋਲੋਂ ਸੁਰੱਖਿਆ ਮੁਲਾਜ਼ਮਾਂ ਨੇ ਚਾਕੂ ਵਰਗਾ ਤੇਜ਼ਧਾਰ ਹਥਿਆਰ ਅਤੇ ਮੋਬਾਇਲ ਫ਼ੋਨ ਸਮੇਤ ਬੈਟਰੀ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਐੱਸ. ਪੀ. ਸੁਰੱਖਿਆ ਪਰਮਜੀਤ ਸਿੰਘ ਗਿੱਲ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਭੇਜੀ ਲਿਖਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਹਵਾਲਾਤੀਆਂ ਦੇ ਦੋ ਧੜਿਆਂ ‘ਚ ਬਲਾਕ ਨੰਬਰ-1 ਦੇ ਸਾਹਮਣੇ ਲੜਾਈ ਹੋ ਗਈ ਅਤੇ ਦੋਵੇਂ ਧੜੇ ਇਕ-ਦੂਜੇ ‘ਤੇ ਇੱਟਾਂ ਚਲਾਉਣ ਲੱਗੇ। ਜਾਣਕਾਰੀ ਅਨੁਸਾਰ 7 ਕੈਦੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here