ਕੁੱਝ ਕਿਸਾਨ ਆਗੂਆਂ ਦੇ ਸੰਪਰਕ ਵਿਚ ਹੈ ਕੇਂਦਰ, 15 ਦਸੰਬਰ ਨੂੰ ਮੁੜ ਹੋ ਸਕਦੀ ਹੈ ਗੱਲਬਾਤ

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਖ਼ਿਲਾਫ਼ ਉਠੀ ਲਹਿਰ ਨੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਰਕਾਰ ਗੱਲਬਾਤ ਰਾਹੀਂ ਮਸਲੇ ਦੇ ਨਿਬੇੜੇ ਲਈ ਕਾਹਲੀ ਪਈ ਜਾਪਦੀ ਹੈ। ਇਸ ਲਈ ਕਿਸਾਨ ਆਗੂਆਂ ਨਾਲ ਲਗਾਤਾਰ ਸੰਪਰਕ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਕੇਂਦਰ ਕੁੱਝ ਕਿਸਾਨ ਆਗੂਆਂ ਦੇ ਸੰਪਰਕ ਵਿਚ ਹੈ ਅਤੇ 15 ਦਸੰਬਰ ਨੂੰ ਮੁੜ ਗੱਲਬਾਤ ਹੋ ਸਕਦੀ ਹੈ।

    ਉਧਰ, ਕੁੱਝ ਕਿਸਾਨ ਜੱਥੇਬੰਦੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਕੇਂਦਰ ਗੱਲਬਾਤ ਲਈ ਸੱਦਾ ਭੇਜਦਾ ਹੈ ਤਾਂ ਉਹ ਤਿਆਰ ਹਨ, ਪਰ ਉਹ ਕਾਨੂੰਨਾਂ ਨੂੰ ਰੱਦ ਕਰਨ ਦੇ ਮਸਲੇ ਉੱਤੇ ਹੀ ਗੱਲਬਾਤ ਕਰਨਗੇ ਤੇ ਇਸ ਤੋਂ ਪਿੱਛੇ ਨਹੀਂ ਹਟਣਗੇ।

    LEAVE A REPLY

    Please enter your comment!
    Please enter your name here