ਕੁਲਵੰਤ ਸਿੰਘ ਸੈਣੀ ਵਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਖੂਨਦਾਨ ਕੈਂਪ ਲਗਾਇਆ ਗਿਆ

    0
    165

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸੈਣੀ ਜਾਗ੍ਰਤੀ ਮੰਚ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਵਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਤਰਲੋਚਨ ਸਿੰਘ ਪੁਤਰ ਸੁਰਿੰਦਰ ਸਿੰਘ ਨੇ 11ਵੀਂ ਬਾਰ, ਮਹਿੰਦਰ ਸਿੰਘ ਪੁਤਰ ਆਲਮ ਸਿੰਘ ਨੇ 8ਵੀਂ ਬਾਰ ਤੇ ਅਮਰਜੋਤ ਸਿੰਘ ਪੁਤਰ ਸੁਰਿੰਦਰ ਸਿੰਘ ਨੇ 5ਵੀਂ ਬਾਰ ਖੂਨਦਾਨ ਕੀਤਾ। ਇਸ ਮੌਕੇ ਤੇ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਮੰਚ ਵਲੋਂ ਸਮੇਂ-ਸਮੇਂ ਤੇ ਭਾਈ ਘਨਈਆ ਜੀ ਚੇਰੀਟੇਬਲ ਬੱਲਡ ਬੈਂਕ ਦੇ ਸਹਿਯੋਗ ਨਾਲ ਛੋਟੇ-ਛੋਟੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਜਿਸਦਾ ਉਦੇਸ਼ ਨੌਜਵਾਨਾਂ ਨੂੰ ਖੂਨਦਾਨ ਕਰਨ ਦੇ ਲਈ ਅੱਗੇ ਲਿਆਉਣਾ ਹੈ। ਇਸ ਮੌਕੇ ਤੇ ਕੁਲਵੰਤ ਸੈਣੀ ਨੇ ਦੱਸਿਆ ਕਿ ਖੂਨਦਾਨਕਰਤਾ ਮੰਚ ਦੇ ਨਾਲ ਜੁੜੇ ਹੋਏ ਹਨ ਤੇ ਮੰਚ ਵਲੋਂ ਚਲਾਈ ਜਾ ਰਹੀ ਹਰੇਕ ਗਤਿਵਿਧੀ ਵਿੱਚ ਹਿੱਸਾ ਲੈਂਦੇ ਹਨ।ਉਹਨਾਂ ਨੇ ਕਿਹਾ ਕਿ ਮੰਚ ਵਲੋਂ ਸਾਲ ਦੇ ਹਰੇਕ ਤਿਉਹਾਰ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਤੇ ਇਸਤੋਂ ਅਲਾਵਾ 26 ਜਨਵਰੀ, 15 ਅਗਸਤ ਨੂੰ ਵੀ ਕੈਂਪ ਲਗਾਏ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਟੀਮ ਇੱਕ ਪਾਸੇ ਜਿੱਥੇ ਖੂਨਦਾਨ ਕੈਂਪ ਲਗਾਉਂਦੀ ਹੈ ਉੱਥੇ ਹੀ ਪਿੰਡਾ ਦੇ ਲੋਕਾਂ ਦੀ ਸਹੂਲਤ ਦੇ ਲਈ ਮੈਡੀਕਲ ਕੈਂਪ ਵੀ ਲਗਾਉਂਦੀ ਹੈ। ਉਹਨਾਂ ਨੇ ਕਿਹਾ ਕਿ ਜਾਗ੍ਰਤੀ ਮੰਚ ਜਰੂਰਤਮੰਦਾ ਦੀ ਸਹਾਇਤਾ ਦੇ ਲਈ ਵੀ ਕੰਮ ਕਰਦੀ ਹੈ ਤੇ ਸਮਾਜ ਸੇਵਾ ਦੇ ਕੰਮ ਕਰਕੇ ਲੋਕਾਂ ਦੀ ਜਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੰਚ ਵਲੋਂ ਲੋਕਾਂ ਦੀ ਭਲਾਈ ਦੇ ਲਈ ਜੋ ਕੰਮ ਸ਼ੁਰੂ ਕੀਤਾ ਗਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਚਲਦਾ ਰਹੇਗਾ।

    ਇਸ ਮੌਕੇ ਤੇ ਬਲਵਿੰਦਰ ਸਿੰਘ ਸ਼ਹਰੀ ਪ੍ਰਧਾਨ, ਪ੍ਰੇਮ ਸੈਣੀ (ਨਾਈਸ ਕੰਪੀਉਟਰ) ਜਿਲਾ ਪ੍ਰਧਾਨ, ਕ੍ਰਿਪਾਲ ਸਿੰਘ ਪਾਲੀ ਯੂਥ ਵਿੰਗ ਜਿਲਾ ਪ੍ਰਧਾਨ ਤੇ ਹੋਰ ਮੌਜੂਦ ਸਨ।

    LEAVE A REPLY

    Please enter your comment!
    Please enter your name here