ਕੀਮਤਾਂ ‘ਚ ਉਤਰਾਅ ਚੜ੍ਹਾਅ ਜਾਰੀ, ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ

    0
    155

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੀ ਕਮਜ਼ੋਰੀ ਤੇ ਅਮਰੀਕੀ ਬਾਂਡ ਦੀ ਯੀਲਡ ‘ਚ ਗਿਰਾਵਟ ਕਰਕੇ ਸੋਨੇ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ। ਡਾਲਰ ਇੰਡੈਕਸ ਆਪਣੇ ਪ੍ਰਤੀਯੋਗੀ ਮੁਦਰਾ ਇੰਡੈਕਸ ਦੇ ਮੁਕਾਬਲੇ 0.1 ਪ੍ਰਤੀਸ਼ਤ ਡਿੱਗ ਗਿਆ। ਘਰੇਲੂ ਬਜ਼ਾਰ ‘ਚ ਏਸੀਐਕਸ ‘ਚ ਸੋਨਾ 0.17 ਪ੍ਰਤੀਸ਼ਤ ਯਾਨੀ 81 ਰੁਪਏ ਦੀ ਤੇਜ਼ੀ ਨਾਲ 47,853 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ, ਜਦੋਂਕਿ ਚਾਂਦੀ 0.16 ਪ੍ਰਤੀਸ਼ਤ ਯਾਨੀ 112 ਰੁਪਏ ਦੀ ਤੇਜ਼ੀ ਨਾਲ 69,330 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ।

    ਦਿੱਲੀ ਬਾਜ਼ਾਰ ਵਿੱਚ ਆਈ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ –

    ਵੀਰਵਾਰ ਨੂੰ ਸੋਨੇ ਦੀ ਕੀਮਤ 168 ਰੁਪਏ ਦੀ ਗਿਰਾਵਟ ਨਾਲ 47,450 ਰੁਪਏ ਹੋ ਗਈ ਜਦੋਂਕਿ ਚਾਂਦੀ 238 ਰੁਪਏ ਦੀ ਤੇਜ਼ੀ ਨਾਲ 69,117 ਰੁਪਏ ‘ਤੇ ਬੰਦ ਹੋਈ। ਸ਼ੁੱਕਰਵਾਰ ਨੂੰ ਅਹਿਮਦਾਬਾਦ ‘ਚ ਸਪੌਟ ਗੋਲਡ 47569 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ, ਜਦਕਿ ਗੋਲਡ ਫਿਊਚਰ 47696 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਗਲੋਬਲ ਬਾਜ਼ਾਰ ‘ਚ ਸੋਨਾ 0.2 ਪ੍ਰਤੀਸ਼ਤ ਦੀ ਤੇਜ਼ੀ ਨਾਲ 1787.11 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਇਹ 25 ਫਰਵਰੀ ਦੇ 1797.67 ਡਾਲਰ ਪ੍ਰਤੀ ਔਂਸ ਤੋਂ ਬਾਅਦ ਸਭ ਤੋਂ ਉੱਚ ਪੱਧਰ ਹੈ। ਇਸ ਦੇ ਨਾਲ ਹੀ ਯੂਐਸ ਗੋਲਡ ਫਿਊਚਰ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 1,788.10 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ।ਕੌਮਾਂਤਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ ‘ਚ ਮਾਮੂਲੀ ਵਾਧਾ –

    ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਅਤੇ ਯੂਐਸ ਬਾਂਡ ਯਾਲਡ ‘ਚ ਗਿਰਾਵਟ ਤੋਂ ਬਾਅਦ ਸੋਨੇ ਵਿੱਚ ਥੋੜ੍ਹੀ ਜਿਹੀ ਉੱਚ ਰੁਝਾਨ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਭਾਰਤੀ ਬਾਜ਼ਾਰ ਵਿਚ ਗਾਹਕਾਂ ਦੀ ਮੰਗ ਵਧਣ ਕਾਰਨ ਸੋਨੇ ਦੀ ਦਰਾਮਦ ਵਿਚ ਵਾਧਾ ਹੋਇਆ ਹੈ। ਕੋਰੋਨਾ ਸੰਕਰਮਣ ਦੀ ਪਹਿਲੀ ਲਹਿਰ ਹੌਲੀ ਹੋਣ ਦੇ ਨਾਲ ਇਸ ਦੀਆਂ ਕੀਮਤਾਂ ਘਟਦੀਆਂ ਵੇਖੀਆਂ ਗਈਆਂ।

    ਦੂਜੀ ਲਹਿਰ ਦੌਰਾਨ ਸੋਨੇ ਦੀ ਮੰਗ ਵਿਚ ਤੇਜ਼ੀ ਆਈ ਅਤੇ ਇਸ ਦੀਆਂ ਕੀਮਤਾਂ ਵਿਚ ਵੀ ਵਾਧਾ ਦਿਖਾਈ ਦਿੱਤਾ। ਹਾਲਾਂਕਿ, ਕੀਮਤਾਂ ਵਿੱਚ ਉਤਰਾਅ ਚੜ੍ਹਾਅ ਜਾਰੀ ਰਿਹਾ। ਆਉਣ ਵਾਲੇ ਦਿਨਾਂ ‘ਚ ਸੋਨੇ ਵਿੱਚ ਵਾਧਾ ਹੋ ਸਕਦਾ ਹੈ।

    LEAVE A REPLY

    Please enter your comment!
    Please enter your name here