ਕਿਸਾਨ ਜੱਥੇਬੰਦੀਆਂ ਵੱਲੋਂ ਲਾਚੋਵਾਲ ਟੌਲ ਪਲਾਜ਼ੇ ਤੇ 41ਵੇਂ ਦਿਨ ਧਰਨਾ ਲਗਾਤਾਰ ਜਾਰੀ

    0
    143

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    30 ਕਿਸਾਨ ਜੱਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਗੁਰਦੀਪ ਸਿੰਘ ਖੁਣਖੁਣ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ਸਟਿਆਣਾ, ਦਵਿੰਦਰ ਸਿੰਘ ਕੱਕੋਂ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਜੱਥੇਦਾਰ ਅਕਬਰ ਸਿੰਘ ਬੂਰੇ ਜੱਟਾ, ਪਰਮਿੰਦਰ ਸਿੰਘ ਲਾਚੋਵਾਲ, ਪਰਮਿੰਦਰ ਸਿੰਘ ਸੱਜਣਾ, ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ‘ਤੇ ਬਿਜਲੀ ਬਿਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੌਲ ਪਲਾਜ਼ੇ ਤੇ 41ਵੇਂ ਦਿਨ ਧਰਨਾ ਲਗਾਤਾਰ ਜਾਰੀ ਹੈ।

    ਕਿਸਾਨ ਆਗੂਆਂ ਨੇ ਕਿਹਾਂ ਦਿੱਲੀ ਨੂੰ ਘੇਰਾ ਜ਼ਰੂਰ ਪਾਇਆ ਜਾਵੇਗਾ। ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਪਰਮਿੰਦਰ ਸਿੰਘ ਪੰਨੂ ਦੀ ਅਗਵਾਈ ਵਿੱਚ ਪ੍ਰਧਾਨ ਗੁਰਬਚਨ ਸਿੰਘ ਕੰਗਮਾਈ ਨੇ ਭਾਈ ਮੰਝ ਚੈਰੀਟੇਬਲ ਅਤੇ ਵੈਲਫੇਅਰ ਸੁਸਾਇਟੀ ਕੰਗਮਾਈ ਵਲੋਂ 25,000 ਰੁਪਏ ਅਤੇ ਪਿੰਡ ਧੁੱਗਾ, ਹੇਜਮਾ, ਬਡਾਲਾ ਦੇ ਕਿਸਾਨ ਭਰਾਵਾਂ ਵਲੋਂ 31,000 ਰੁਪਏ ਦਿੱਲੀ ਮਾਰਚ ਲਈ ਜੱਥੇਬੰਦੀ ਨੂੰ ਦਿੱਤੇ ਗਏ। ਇਸ ਮੌਕੇ ਉਂਕਾਰ ਸਿੰਘ ਧਾਮੀ, ਗੁਰਦੀਪ ਖੁਣਖੁਣ, ਸਵਰਨ ਸਿੰਘ ਧੁੱਗਾ, ੳਮ ਸਿੰਘ ਸਟਿਆਣਾ, ਪਰਮਿੰਦਰ ਸਿੰਘ ਪੰਨੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦਿੱਲੀ ਤਖ਼ਤ ਬਹੁਤ ਪੋਲਾਂ ਹੈ। ਇਹ ਜਲਦੀ ਹਿੱਲ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਬਹੁਤ ਚਲਦ ਆਪਣੀਆ ਮੰਗਾਂ ਮਨਵਾਉਣਗੇ ਜੋਕਿ ਨਿਰੋਲ ਲੋਕਤੰਤਰੀਕ ਮੰਗਾ ਹਨ ਅਤੇ ਦੇਸ਼ ਅਤੇ ਜਨਤਾ ਦੇ ਹਿੱਤਾਂ ਵਿੱਚ ਹਨ। ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਹੁਸ਼ਿਆਰਪੁਰ ਵਲੋਂ ਕੀਤੀ ਗਈ।

    ਇਸ ਮੋਕੇ ਪਰਮਜੀਤ ਸਿੰਘ ਕੋਟਲਾ, ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਲਾਚੋਵਾਲ,ਜਗਤ ਸਿੰਘ ਲਾਚੋਵਾਲ, ਕਮਲਜੀਤ ਸਿੰਘ ਲਾਲੀ ਸਹੋਤਾ, ਬਲਜਿੰਦਰ ਸਿੰਘ ਸਹੋਤਾ, ਮਨਦੀਪ ਸਿੰਘ ਖ਼ਾਨਪੁਰ, ਸੁਰਜੀਤ ਸਿੰਘ ਆਲੋਵਾਲ, ਸਤਨਾਮ ਸਿੰਘ ਸੰਧਰ, ਤਰਲੋਕ ਸਿੰਘ ਮਨੀ,ਮੇਹਰ ਸਿੰਘ ਅਸਲਪੁਰ,ਹਰਵੇਲ ਸਿੰਘ ਲੰਬੜਦਾਰ, ਪਿਰਥੀਪਾਲ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਚੋਲਾਗ, ਬਲਬੀਰ ਸਿੰਘ ਬੱਗੇਵਾਲ, ਸੋਹਣ ਸਿੰਘ ਮੁਲਤਾਨੀ, ਨਿਰਮਲ ਸਿੰਘ ਵਡਾਲਾ, ਰਾਮ ਸਿੰਘ ਧੁੱਗਾ, ਜਗਤ ਸਿੰਘ ਲਾਚੋਵਾਲ, ਸਤਨਾਮ ਸਿੰਘ ਬੈਸਤਾਨੀ, ਅਵਤਾਰ ਸਿੰਘ ਸਰਹਾਲਾ, ਜਸਵੀਰ ਸਿੰਘ , ਦਲਜੀਤ ਸਿੰਘ ਪੰਨੂ,ਹਰਦਿਆਲ ਸਿੰਘ ਕੰਗ, ਕਿਸ਼ਨ ਸਿੰਘ, ਸੁਰਿੰਦਰ ਸਿੰਘ ਜਸਵੰਤ ਸਿੰਘ, ਦਿਲਬਾਗ ਸਿੰਘ,ਨਵਕੀਰਤ ਸਿੰਘ ਧੁੱਗਾ, ਹਰਜਿੰਦਰ ਸਿੰਘ, ਜਸਵੀਰ ਸਿੰਘ, ਤਰਨਜੀਤ ਸਿੰਘ, ਗੁਰਦੀਪ ਸਿੰਘ, ਤਜਿੰਦਰ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ ਇੰਦਰਜੀਤ ਸਿੰਘ, ਜਤਿੰਦਰ ਸਿੰਘ ਹਰਦਿਆਲ ਸਿੰਘ ਕੰਗ ਅਤੇ ਵੱਡੀ ਗਿਣਤੀ ਵਿਚ ਇਲਾਕੇ ਤੋਂ ਨੋਜਵਾਨਾਂ ਨੇ ਹਾਜ਼ਰੀ ਭਰੀ।

    LEAVE A REPLY

    Please enter your comment!
    Please enter your name here