ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ

    0
    165

    ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਮਹਾਂਮਾਰੀ ਕਾਰਨ ਪਿਛਲੇ 8 ਮਹੀਨਿਆਂ ਤੋਂ ਬੰਦ ਹਵਾਈ ਸੇਵਾ ਅੱਜ ਆਦਮਪੁਰ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂ ਅੱਜ ਦਿੱਲੀ-ਆਦਮਪੁਰ ਸਪਾਈਸਜੈੱਟ ਦੀ ਉਡਾਣ ਸ਼ੁਰੂ ਹੋਈ ਹੈ। ਦਰਅਸਲ ‘ਚ ਸਪਾਈਸਜੈੱਟ ਦੀ ਇਹ ਉਡਾਣ ਆਦਮਪੁਰ ਸਿਵਲ ਹਵਾਈ ਅੱਡੇ ‘ਤੇ ਸਵੇਰੇ 10.45 ਵਜੇ ਪਹੁੰਚੀ, ਜਿਸ ‘ਚ ਦਿੱਲੀ ਤੋਂ 11 ਯਾਤਰੀ ਆਦਮਪੁਰ ਆਏ ਸਨ ਅਤੇ ਸਵੇਰੇ 11.15 ਵਜੇ 26 ਯਾਤਰੀ ਨਾਲ ਇਹ ਉਡਾਣ ਮੁੜ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਹੈ।

    ਇਸ ਮੌਕੇ ਆਦਮਪੁਰ ਸਿਵਲ ਹਵਾਈ ਅੱਡੇ ‘ਤੇ ਸੈਨੀਟਾਈਜ਼ਰ ਅਤੇ ਕੋਵਿਡ-19 ਸੰਬੰਧੀ ਹੋਰ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਗਈ। ਆਦਮਪੁਰ-ਦਿੱਲੀ ਉਡਾਣ ਯਾਤਰੀਆਂ ਨੂੰ ਹਫਤੇ ਵਿਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਮੁਹੱਈਆ ਕਾਰਵਾਈ ਜਾਵੇਗੀ।

    ਦੱਸ ਦੇਈਏ ਕਿ ਪਹਿਲਾਂ ਉਡਾਣਾਂ ਹਰ ਰੋਜ਼ ਉਡਾਣ ਭਰਦੀਆਂ ਸਨ ਪਰ ਹੁਣ ਤਿੰਨ ਦਿਨਾਂ ਦਾ ਸ਼ਡਿਊਲ ਰੱਖਿਆ ਗਿਆ ਹੈ। ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਿ ਜਿਵੇਂ ਯਾਤਰੀਆਂ ਦੀ ਗਿਣਤੀ ਵਧਦੀ ਜਾਏਗੀ, ਉਡਾਨ ਦੇ ਸ਼ਡਿਊਲ ਵਿੱਚ ਵੀ ਵਾਧਾ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here