ਕਿਸਾਨ ਅੰਦੋਲਨ ਦਾ ਅੱਜ ਅਹਿਮ ਦਿਨ, ਦੁਨੀਆਂ ਭਰ ਦੇ ਕਿਸਾਨ ਲੀਡਰ ਕਰਨਗੇ ਚਰਚਾ

    0
    124

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਅੰਦੋਲਨ ਦਾ ਅੱਜ 93ਵਾਂ ਦਿਨ ਹੈ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਅੱਜ ਅੰਦੋਲਨ ‘ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, ‘ਨੌਜਵਾਨ ਕਿਸਾਨ ਦਿਵਸ’ ਮਨਾਉਣਗੀਆਂ। ਇਸ ਦੇ ਨਾਲ ਹੀ ਅੱਜ ਐਸਕੇਐਮ ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ।

    ਕਿਸਾਨਾਂ ਦਾ ਗਲੋਬਲ ਲਾਈਵ ਵੈਬੀਨਾਰ –

    ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਜੱਥੇਬੰਦੀਆਂ 26 ਫ਼ਰਵਰੀ ਨੂੰ ਗਲੋਬਲ ਲਾਈਵ ਵੈਬੀਨਾਰ ਕਰਨਗੀਆਂ। ਇਹ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਇਸ ‘ਚ ਦੁਨੀਆਂ ਭਰ ਦੇ ਕਿਸਾਨ ਲੀਡਰ ਸ਼ਾਮਲ ਹੋਣਗੇ। ਵੈਬੀਨਾਰ ਚ ਤਿੰਨਾਂ ਖੇਤੀ ਕਾਨੂੰਨਾਂ ‘ਤੇ ਚਰਚਾ ਹੋਵੇਗੀ। ਕਿਸਾਨ ਵੈਬੀਨਾਰ ਦੀ ਜਾਣਕਾਰੀ ਕਿਸਾਨ ਏਕਤਾ ਮੋਰਚਾ ਦੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਗਈ ਹੈ।

    ਵੈਬੀਨਾਰ ਲਈ ਨਿਊਯਾਰਕ, ਮੈਲਬਰਨ, ਕੈਲੇਫੋਰਨੀਆ ਤੇ ਬ੍ਰਿਟੇਨ ਦਾ ਵੀ ਸਮਾਂ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਆਮ ਲੋਕ ਵੀ ਸਵਾਲ ਜਵਾਬ ਪੁੱਛ ਸਕਦੇ ਹਨ।

    LEAVE A REPLY

    Please enter your comment!
    Please enter your name here