ਕਿਸਾਨ ਅੰਦੋਲਨ ਦਾ ਅਸਰ- ਪੰਜਾਬ ਸਣੇ ਯੂਪੀ ‘ਚ ਵੀ ਕਈ ਟ੍ਰੇਨਾਂ ਹੋਈਆਂ ਰੱਦ

    0
    157

    ਨਵੀਂ ਦਿੱਲੀ, (ਰਵਿੰਦਰ) :

    ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਪਿਛਲੇ ਕਈਂ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ। ਹੁਣ ਇਸ ਵਿਚਕਾਰ ਕਿਸਾਨਾਂ ਦੇ ਅੰਦੋਲਨ ਦਾ ਪ੍ਰਭਾਵ ਰੇਲ ਗੱਡੀਆਂ ਦੀ ਆਵਾਜਾਈ ‘ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਰੇਲਵੇ ਨੇ ਮੁਰਾਦਾਬਾਦ ਅਤੇ ਬਰੇਲੀ ਵਿੱਚ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਮੁਰਾਦਾਬਾਦ ਵਿੱਚ ਦੋ ਅਤੇ ਬਰੇਲੀ ਵਿੱਚ ਦੋ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

    ਇਨ੍ਹਾਂ ਰੇਲ ਗੱਡੀਆਂ ਨੂੰ ਕੀਤਾ ਗਿਆ ਕੈਂਸਿਲ, ਵੇਖੋ ਲਿਸਟ 

    ਕਾਨਪੁਰ-ਜੰਮੂ ਤਵੀ (04693)
    ਹਾਵੜਾ-ਅੰਮ੍ਰਿਤਸਰ (03005)
    ਗਾਜ਼ੀਪੁਰ ਸਿਟੀ-ਵੈਸ਼ਨੋ ਦੇਵੀ ਕਟੜਾ (04655)
    ਵਾਰਾਣਸੀ-ਜੰਮੂ ਤਵੀ (02237)ਇਸ ਦੇ ਨਾਲ ਬੀਤੇ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ-ਅੰਮ੍ਰਿਤਸਰ ਅਤੇ ਲੁਧਿਆਣਾ-ਜੰਮੂ ਰੇਲਵੇ ਟਰੈਕਾਂ ‘ਤੇ ਬੈਠੇ ਕਿਸਾਨਾਂ ਕਾਰਨ ਅੱਧੀ ਦਰਜਨ ਰੇਲ ਗੱਡੀਆਂ ਨੂੰ ਅੱਧ ਵਿਚਾਲੇ ਰੱਦ ਕੀਤਾ ਗਿਆ, ਜਦੋਂ ਕਿ ਕੁੱਝ ਨੂੰ ਉਨ੍ਹਾਂ ਦੇ ਰੂਟ ਡਾਈਵਰਟ ਕੀਤੇ ਗਏ।

     

    LEAVE A REPLY

    Please enter your comment!
    Please enter your name here