ਕਿਸਾਨਾਂ ਨੇ ਰੇਲ ਦੀ ਪਟੜੀ ਤੇ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ !

    0
    144

    ਰੂਪਨਗਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ‘ਰੇਲ ਰੋਕੋ’ ਅੰਦੋਲਨ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸੇ ਅੰਦੋਲਨ ਦੇ ਚਲਦਿਆਂ ਰੂਪਨਗਰ ਵਿਖੇ 7 ਕਿਸਾਨ ਜੱਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਹਨ ‘ਰੇਲ ਰੋਕੋ’ ਅੰਦੋਲਨ ਦੇ ਦੌਰਾਨ ਅੱਜ ਰੇਲ ਦੀ ਪਟੜੀ ਤੇ ਹੀ ਇੱਕ ਕਿਸਾਨ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਵਰਨ ਸਿੰਘ ਬੋਬੀ ਨਾਮ ਦੇ ਨੌਜਵਾਨ ਕਿਸਾਨ ਜੋ ਕੇ ਪਿੰਡ ਬਹਾਦਰਪੁਰ ਦਾ ਸਰਪੰਚ ਵੀ ਹੈ ਦਾ ਜਨਮ ਦਿਨ ਮਨਾਉਂਦੇ ਹੋਏ ਰੇਲ ਦੀ ਪਟੜੀ ਤੇ ਹੀ ਕੇਕ ਕੱਟਿਆ ਗਿਆ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਲਗਾਏ ਗਏ।

    ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਤੋਂ ਜਦੋਂ ਤੱਕ ਖੇਤੀ ਕਨੂੰਨ ਵਾਪਸ ਨਹੀਂ ਹੁੰਦੇ ਅਤੇ ਉਹ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਣਗੇ। ਕਿਸਾਨਾਂ ਲਈ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਨਵੇ ਖੇਤੀ ਕਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਦਾ ਸੰਘਰਸ਼ ਇਸੇ ਪ੍ਰਕਾਰ ਚਲਦਾ ਰਹੇਗਾ। ਇਸ ਮੌਕੇ ਆਸ ਪਾਸ ਦੇ ਪਿੰਡਾਂ ਦੇ ਦਰਜਨ ਤੋਂ ਵਧੇਰੇ ਸਰਪੰਚ ਮੌਜੂਦ ਸਨ।

    LEAVE A REPLY

    Please enter your comment!
    Please enter your name here