ਕਿਸਾਨਾਂ ਦੀ ਵਧੀ ਚਿੰਤਾ, ਮਾਨਸੂਨ ਆਉਣ ਨਾਲ ਝੋਨੇ ਦੀ ਨਵੀਂ ਪਨੀਰੀ ਨੂੰ ਵਧੇਰੇ ਖ਼ਤਰਾ : ਕਿਸਾਨ

    0
    133

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਉੱਤਰ ਭਾਰਤ ਵਿਚ ਆਏ ਮਾਨਸੂਨ ਦੇ ਚਲਦੇ ਜਿਥੇ ਆਮ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਹੁਣ ਕਿਸਾਨਾਂ ਦੀ ਚਿੰਤਾ ਵੀ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਝੋਨਾ ਜੂਨ ਦੇ ਮਹੀਨੇ ਵਿਚ ਲਗਾਇਆ ਗਿਆ ਸੀ, ਉਸਦੇ ਬੂਝੇ ਤਾਂ ਵੱਡੇ ਹੋ ਗਏ ਪਰ ਨਵੀ ਪਨੀਰੀ ਲਗਾਉਣ ਲਈ ਬਾਰਿਸ਼ ਬਿਲਕੁਲ ਵੀ ਸਹੀ ਨਹੀਂ ਹੈ।

    ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਸਮ ਦੇ ਹਿਸਾਬ ਨਾਲ ਹੋ ਰਹੀ ਬਰਸਾਤ ਝੋਨੇ ਦੀ ਨਵੀਂ ਪਨੀਰੀ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ, ਕਿਉਕਿ ਜੋ ਬੂਝੇ ਪਹਿਲਾਂ ਲਗਾਏ ਗਏ ਸਨ, ਉਨ੍ਹਾਂ ਲਈ ਤਾਂ ਬਾਰਿਸ਼ ਚੰਗੀ ਹੈ ਪਰ ਜਿਹੜੀ ਪਨੀਰੀ ਹੁਣ ਲਗੇਗੀ ,ਉਹ ਬਾਰਿਸ਼ ਦੇ ਪਾਣੀ ਨਾਲ ਗਲਣ ਦਾ ਖਤਰਾ ਹੈ।

    ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਪੂਰੀ ਬਿਜਲੀ ਦਿਤੀ ਹੁੰਦੀ ਤੇ ਸਮੇਂ ਸਿਰ ਸਾਰਾ ਝੋਨਾ ਲਗ ਜਾਣਾ ਸੀ ਪਰ ਹੁਣ ਜੇਕਰ ਅਸੀਂ ਝੋਨਾ ਲਗਾਵਾਂਗੇ ਤਾਂ 6000 ਪ੍ਰਤੀ ਕਿਲੇ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ ਅਤੇ 20% ਦੇ ਕਰੀਬ ਝੋਨਾ ਲਗਣਾ ਬਾਕੀ ਹੈ।

    ਇਸ ਤੋਂ ਇਲਾਵਾ ਕਿਸਾਨੀ ਮੋਰਚੇ ਕਾਰਨ ਵੀ ਸਾਡੇ ਘਰ ਦੇ ਮੈਂਬਰ ਦਿਲੀ ਹੋਣ ਕਾਰਨ ਵੀ ਸਾਨੂੰ ਝੋਨਾ ਲਗਾਉਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਮਾਨਸੂਨ ਦੇ ਕਾਰਨ ਬੀਤੇ ਦਿਨੀਂ ਪੰਜਾਬ ਅੰਦਰ ਭਾਰੀ ਮੀਂਹ ਪਿਆ ਹੈ ਤੇ ਆਉਣ ਵਾਲੇ ਦਿਨਾਂ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

     

    LEAVE A REPLY

    Please enter your comment!
    Please enter your name here