ਕਾਰਡ ਜ਼ਰੀਏ ਹੋ ਸਕੇਗੀ ਆਫਲਾਈਨ ਅਦਾਇਗੀ, ਆਰਬੀਆਈ ਦੀਆਂ ਨਵੀਆਂ ਹਦਾਇਤਾਂ :

    0
    116
    A police officer stands guard in front of the Reserve Bank of India (RBI) head office in Mumbai April 17, 2012. The Reserve Bank of India cut interest rates on Tuesday for the first time in three years by an unexpectedly sharp 50 basis points to give a boost to flagging economic growth but warned that there is limited scope for further rate cuts. REUTERS/Vivek Prakash (INDIA - Tags: BUSINESS)

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਕਾਰਡ ਤੇ ਵਾਲੇਟ ਤੋਂ ਆਫਲਾਈਨ ਅਦਾਇਗੀ ਕਰਨ ਸੰਬੰਧੀ ਗਾਈਡਲਾਈਨਸ ਜਾਰੀ ਕੀਤੀਆਂ ਹਨ। ਆਰਬੀਆਈ ਨੇ ਆਫਲਾਈਨ ਰਿਟੇਲ ਆਦਾਇਗੀ ਦੀ ਪਾਇਲਟ ਸਕੀਮ ਮਨਜ਼ੂਰ ਕਰ ਲਈ ਹੈ। ਇਸ ਤਹਿਤ ਇੰਟਰਨੈੱਟ ਕਨੈਕਸ਼ਨ ਤੋਂ ਬਗੈਰ ਕਾਰਡ ਜਾਂ ਮੋਬਾਈਲ ਡਿਵਾਈਸ ਜ਼ਰੀਏ ਡਿਜ਼ੀਟਲ ਪੇਮੈਂਟ ਹੋ ਸਕੇਗਾ।

    ਇਸ ਸਕੀਮ ਨਾਲ ਉਨ੍ਹਾਂ ਇਲਾਕਿਆਂ ‘ਚ ਡਿਜ਼ੀਟਲ ਟ੍ਰਾਂਜੈਕਸ਼ਨ ਨੂੰ ਬੜਾਵਾ ਮਿਲੇਗਾ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਹੌਲ਼ੀ ਹੁੰਦੀ ਹੈ ਜਾਂ ਫਿਰ ਇਸ ਵਿੱਚ ਅੜਚਣ ਆਉਂਦੀ ਹੈ। ਆਰਬੀਆਈ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਕਮੀ ਜਾਂ ਇੰਟਰਨੈੱਟ ਦੀ ਹੌਲੀ ਗਤੀ ਡਿਜ਼ੀਟਲ ਪੇਮੈਂਟ ‘ਚ ਵੱਡੀ ਰੁਕਾਵਟ ਹੈ। ਇਸ ਲਈ ਕਾਰਡ, ਵਾਲੇਟ ਜਾਂ ਮੋਬਾਈਲ ਡਿਵਾਈਸ ਜ਼ਰੀਏ ਆਫਲਾਈਨ ਪੇਮੈਂਟ ਦੀ ਆਪਸ਼ਨ ਦੇਣੀ ਚਾਹੀਦੀ ਹੈ।

    ਆਉਣ ਵਾਲੇ ਸਮੇਂ ‘ਚ ਯੂਐੱਸਐੱਸਡੀ ਕੋਡ ਦਾ ਇਸਤੇਮਾਲ ਕਰਦਿਆਂ ਯੂਪੀਆਈ ਤੇ ਮੋਬਾਈਲ ਪੇਮੈਂਟ ਦੀ ਤਰ੍ਹਾਂ ਕਾਰਡ ਤੇ ਵਾਲੇਟ ਬੇਸਟ ਸਾਲਿਊਸ਼ਨ ਦੀ ਵਰਤੋਂ ਹੋ ਸਕਦੀ ਹੈ। ਯੂਪੀਆਈ ਤੋਂ ਬਿਨ੍ਹਾਂ ਇੰਟਰਨੈੱਟ ਜਾਂ ਸਮਾਰਟਫ਼ੋਨ ਦੀ ਟ੍ਰਾਂਜੈਕਸਨ ਸੰਭਵ ਹੈ।

    LEAVE A REPLY

    Please enter your comment!
    Please enter your name here