ਕਰਤਾਰਪੁਰ ਸਾਹਿਬ ਦੇ ਮੁੱਦੇ ‘ਤੇ ਭਾਰਤ ਨੇ ਪਾਕਿਸਤਾਨ ਨੂੰ ਲਤਾੜਿਆ

    0
    122

    ਕਰਤਾਰਪੁਰ ਸਾਹਿਬ, ਜਨਗਾਥਾ ਟਾਇਮਜ਼: (ਰੁਪਿੰਦਰ)

    ਭਾਰਤ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਤੋਂ ਲਤਾੜਿਆ ਹੈ। ਇਸ ਵਾਰ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਸਾਲ ਪਾਸ ਸ਼ਾਂਤੀ ਸੰਸਕ੍ਰਿਤੀ ਦੇ ਪ੍ਰਸਤਾਵ ਦੀ ਉਲੰਘਣਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਪ੍ਰਬੰਧਨ ਨੂੰ ਸਿੱਖ ਭਾਈਚਾਰੇ ਦੀ ਥਾਂ ਗ਼ੈਰ-ਸਿੱਖਾਂ ਨੂੰ ਪ੍ਰਸ਼ਾਸਨਿਕ ਕੰਟਰੋਲ ਦੇ ਦਿੱਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਦਾ ਵਿਰੋਧੀ ਹੈ।

    ਦਰਅਸਲ, ਪਾਕਿਸਤਾਨ ਨੇ ਪਿਛਲੇ ਦਿਨਾਂ ‘ਚ ਕਰਤਾਰਪੁਰ ਗੁਰਦੁਆਰੇ ਦੀ ਕਮੇਟੀ ‘ਚ ਸਿੱਖਾਂ ਨੂੰ ਹਟਾਕੇ ਮੁਸਲਮਾਨਾਂ ਦੇ ਹੱਥ ‘ਚ ਉੱਥੋਂ ਦਾ ਜ਼ਿੰਮਾ ਸੌਂਪ ਦਿੱਤਾ ਸੀ। ਉੱਥੇ ਹੀ ਜਿਸ ਸੰਗਠਨ ਦੇ ਹੱਥ ‘ਚ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਪੂਰੀ ਤਰ੍ਹਾਂ ਤੋਂ ਆਈਐੱਸਆਈ ਸਮਰਥਕ ਹੈ। ਉੱਥੇ ਹੀ ਇਸ ਸੰਗਠਨ ‘ਚ ਇਕ ਵੀ ਸਿੱਖ ਵਿਅਕਤੀ ਨਹੀਂ ਸੀ। ਇਸ ਮੁੱਦੇ ਨੂੰ ਲੈ ਕੇ ਭਾਰਤ ਨੇ ਹੁਣ ਪਾਕਿਸਤਾਨ ਦੀ ਯੂਐਨ ‘ਚ ਜੰਮ ਕੇ ਕਲਾਸ ਲਾਈ ਹੈ।

    ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ‘ਚ ਬੋਲਦਿਆਂ ਹੋਇਆਂ ਯੂਐਨ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਸਕੱਤਰ ਆਸ਼ੀਸ਼ ਸ਼ਰਮਾ ਨੇ ਕਿਹਾ, ‘ਪਾਕਿਸਤਾਨ ਪਹਿਲਾਂ ਹੀ ਇਸ ਸਭਾ ਜ਼ਰੀਏ ਪਿਛਲੇ ਸਾਲ ਪਾਸ ਕੀਤੇ ਗਏ ਸ਼ਾਂਤੀ ਸੰਸਕ੍ਰਿਤੀ ਦੇ ਪ੍ਰਸਤਾਵ ਦੀ ਉਲੰਘਣਾ ਕਰ ਚੁੱਕਾ ਹੈ।’ ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਨੂੰ ਸਿੱਖ ਭਾਈਚਾਰੇ ਤੋਂ ਗੈਰ-ਸਿੱਖ ਭਾਈਚਾਰੇ ਨੂੰ ਪ੍ਰਸ਼ਾਸਨਿਕ ਕੰਟਰੋਲ ਦੇ ਦਿੱਤਾ ਸੀ।

    ਧਰਮਾਂ ਦੇ ਖ਼ਿਲਾਫ਼ ਨਫ਼ਰਤ :

    ਪਾਕਿਸਤਾਨ ਤੇ ਨਿਸ਼ਾਨਾ ਸਾਧਦੇ ਹੋਏ ਆਸ਼ੀਸ਼ ਸ਼ਰਮਾ ਨੇ ਕਿਹਾ, ਜੇਕਰ ਪਾਕਿਸਤਾਨ ਭਾਰਤ ‘ਚ ਧਰਮਾਂ ਦੇ ਖਿਲਾਫ ਨਫਰਤ ਦੀ ਆਪਣੀ ਮੌਜੂਦਾ ਸੰਸਕ੍ਰਿਤੀ ਨੂੰ ਬਦਲਦਾ ਹੈ ਤੇ ਸਾਡੇ ਲੋਕਾਂ ਖ਼ਿਲਾਫ਼ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨਾ ਬੰਦ ਕਰਦਾ ਹੈ ਤਾਂ ਅਸੀਂ ਦੱਖਣੀ ਏਸ਼ੀਆ ਤੇ ਉਸ ਤੋਂ ਬਾਹਰ ਸ਼ਾਤੀ ਦੀ ਅਸਲੀ ਸੰਸਕ੍ਰਿਤੀ ਦਾ ਯਤਨ ਕਰ ਸਕਦੇ ਹਨ।

    ਘੱਟ ਗਿਣਤੀਆਂ ਨੂੰ ਭਜਾ ਰਿਹਾ ਪਾਕਿਸਤਾਨ :

    ਭਾਰਤ ਵੱਲੋਂ ਕਿਹਾ ਗਿਆ, ‘ਜਦੋਂ ਤਕ ਅਸੀਂ ਸਿਰਫ਼ ਪਾਕਿਸਤਾਨ ਲਈ ਮੂਕ ਗਵਾਹ ਬਣਾਂਗੇ, ਜੋ ਧਮਕੀ, ਜ਼ਬਰਦਸਤੀ, ਧਰਮ ਪਰਿਵਰਤਨ ‘ਤੇ ਹੱਤਿਆ ਕਰਕੇ ਆਪਣੇ ਘੱਟ ਗਿਣਤੀਆਂ ਨੂੰ ਭਜਾ ਰਹੇ ਹਨ। ਇੱਥੋਂ ਤਕ ਕਿ ਇਕ ਹੀ ਧਰਮ ਦੇ ਲੋਕਾਂ ਨੂੰ ਵੀ ਸੰਪਰਦਾਇਕ ਹੱਤਿਆ ਲਈ ਦਿੱਤੇ ਗਏ ਉਤਸ਼ਾਹ ਕਾਰਨ ਬਖਸ਼ਿਆ ਨਹੀਂ ਗਿਆ।

    LEAVE A REPLY

    Please enter your comment!
    Please enter your name here