ਖੇਤੀਬਾੜੀ ਮੰਤਰੀ ਨੇ ਕਿਹਾ ਇਹ ਕੋਈ ਲਾਹੌਰ ਜਾਂ ਕਰਾਚੀ ਨਹੀਂ, ਦੇਸ਼ ਦੀ ਰਾਜਧਾਨੀ ਹੈ

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਡਟੇ ਹੋਏ ਹਨ। ਕਿਸਾਨ ਦੀ ਕੇਂਦਰ ਤੋਂ ਮੰਗ ਹੈ ਕਿ ਇਹ ਕਾਨੂੰਨ ਵਾਪਸ ਲਏ ਜਾਣ। ਅਜਿਹੇ ‘ਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ ‘ਤੇ ਵੱਡਾ ਬਿਆਨ ਦਿੱਤਾ ਹੈ।

    ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ ਕਿ ਕਿਸਾਨਾਂ ਦੇ ਨਾਂਅ ਤੇ ਚੀਨ, ਪਾਕਿਸਤਾਨ ਤੇ ਹੋਰ ਦੁਸ਼ਮਣ ਦੇਸ਼ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਦਿੱਲੀ ਦੇ ਰਸਤੇ, ਪਾਣੀ ਬੰਦ ਕਰਨ ਜਾਂ ਘੇਰ ਕੇ ਬੈਠਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਲਾਹੌਰ ਜਾਂ ਕਰਾਚੀ ਨਹੀਂ ਦੇਸ਼ ਦੀ ਰਾਜਧਾਨੀ ਹੈ। ਇਸ ਤਰ੍ਹਾਂ ਦਾ ਵਿਰੋਧ ਚੰਗੀ ਗੱਲ ਨਹੀਂ। ਉਹ ਕਿਸਾਨਾਂ ਨੂੰ ਕਹਿਣਗੇ ਕਿ ਬੁੱਧੀ ਤੋਂ ਕੰਮ ਲਵੋ ਤੇ ਵਾਰਤਾ ਨਾਲ ਮਾਮਲੇ ਸੁਲਝਾਉਣ।

    ਉਨ੍ਹਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ‘ਚ ਹਨ। ਇਨ੍ਹਾਂ ਕਾਨੂੰਨਾਂ ਨੂੰ ਲਿਆਂਦਾ ਗਿਆ ਹੈ ਤਾਂ ਕਿਸਾਨਾਂ ਨੂੰ ਪਹਿਲਾਂ ਇਕ, ਦੋ ਜਾਂ ਤਿੰਨ ਸਾਲ ਤਕ ਇਨ੍ਹਾਂ ਦੇ ਫ਼ਾਈਦੇ ਜਾਂ ਬੁਰੇ ਪ੍ਰਭਾਵ ਦੇਖਣੇ ਚਾਹੀਦੇ ਹਨ ਉਸ ਤੋਂ ਬਾਅਦ ਵਿਰੋਧ ਕਰਨ। ਇਹ ਵਿਰੋਧ ਦਾ ਕੋਈ ਤਰੀਕਾ ਨਹੀਂ ਕਿ ਡਾਕਟਰ ਦਵਾਈ ਦੇ ਰਿਹਾ ਹੈ ਤੇ ਮਰੀਜ਼ ਕਹਿ ਰਿਹਾ ਹੈ ਕਿ ਖਾਣ ਤੋਂ ਪਹਿਲਾਂ ਪਹਿਲਾਂ ਹੀ ਮਰ ਜਾਊਂਗਾ। ਇਸ ਤਰ੍ਹਾਂ ਫ਼ੈਸਲੇ ਨਹੀਂ ਹੁੰਦੇ। ਦਲਾਲ ਨੇ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਥੋਪੇ ਹੋਏ ਰਾਜਾ ਨਹੀਂ ਹਨ, ਉਨ੍ਹਾਂ ਨੂੰ ਜਨਾਦੇਸ਼ ਮਿਲਿਆ ਹੈ।

     

    LEAVE A REPLY

    Please enter your comment!
    Please enter your name here