ਕਤਲ ਕਰਕੇ ਪਲਾਸਟਿਕ ਬੋਰੇ ‘ਚ ਬੰਨ੍ਹ ਕੇ ਬੁੱਢੇ ਦਰਿਆ ‘ਚ ਸੁੱਟੀ ਲਾਸ਼ ਬਰਾਮਦ

    0
    148

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਥਾਨਕ ਹੈਬੋਵਾਲ ਕਲਾਂ ਦੇ ਲਾਗਲੇ ਚੰਦਰ ਨਗਰ ਇਲਾਕੇ ਵਿਚੋਂ ਲੰਘਦੇ ਬੁੱਢੇ ਦਰਿਆ ਵਿਚੋਂ ਸ਼ੁੱਕਰਵਾਰ ਸਵੇਰੇ ਬੋਰੇ ਵਿਚ ਬੰਨ੍ਹ ਕੇ ਸੁੱਟੀ ਗਈ ਲਾਸ਼ ਬਰਾਮਦ ਹੋਣ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ੁਰੂਆਤੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਅਧੇੜ ਉਮਰ ਦੇ ਵਿਅਕਤੀ ਨੂੰ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਪਲਾਸਟਿਕ ਦੀ ਬੋਰੀ ਵਿੱਚ ਬੰਨ੍ਹ ਕੇ ਨਾਲੇ ਵਿੱਚ ਸੁੱਟਿਆ ਗਿਆ ਸੀ।

    ਨਾਲੇ ਵਿੱਚੋਂ ਲਾਸ਼ ਬਰਾਮਦ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਏਡੀਸੀਪੀ 3 ਸਮੀਰ ਵਰਮਾ ਏਸੀਪੀ ਗੁਰਪ੍ਰੀਤ ਸਿੰਘ ਸਮੇਤ ਥਾਣਾ ਹੈਬੋਵਾਲ ਦੇ ਮੁਖੀ ਨੀਰਜ ਚੌਧਰੀ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ। ਬੋਰੀ ਵਿਚੋਂ ਬਰਾਮਦ ਹੋਈ ਲਾਸ਼ ਕਬਜ਼ੇ ਵਿਚ ਲੈਣ ਮਗਰੋਂ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ।ਜਾਣਕਾਰੀ ਮੁਤਾਬਕ ਬੋਰੀ ਵਿਚ ਬੰਨ੍ਹ ਕੇ ਸੁੱਟੀ ਗਈ ਲਾਸ਼ ਕਰੀਬ 42 ਤੋਂ 46 ਸਾਲ ਦੇ ਵਿਚਕਾਰ ਦੇ ਅਧੇੜ ਵਿਅਕਤੀ ਦੀ ਸੀ ਜਿਸਦੇ ਸਰੀਰ ‘ਤੇ ਹਰੇ ਰੰਗ ਦੀ ਟੀ-ਸ਼ਰਟ ਅਤੇ ਹਰੀ ਪੈਂਟ ਪਾਈ ਹੋਈ ਸੀ। ਉਸਦੇ ਖੱਬੇ ਹੱਥ ਵਿਚ ਸਟੀਲ ਦਾ ਕੜਾ ਸੀ। ਪੁਲਿਸ ਅਧਿਕਾਰੀਆਂ ਨੇ ਲਾਸ਼ ਦੀ ਗਲੀ ਹਾਲਤ ਤੋਂ ਅੰਦਾਜ਼ਾ ਲਗਾਇਆ ਕਿ ਕਤਲ ਕਰੀਬ ਦੋ ਦਿਨ ਪਹਿਲਾਂ ਕੀਤਾ ਗਿਆ ਹੋਵੇਗਾ। ਬਹਿਰਹਾਲ ਪੁਲਿਸ ਨੇ ਲਾਸ਼ ਦੀ ਸ਼ਨਾਖਤ ਲਈ ਹਾਲ ਹੀ ਵਿਚ ਦਰਜ ਹੋਈਆਂ ਗੁੰਮਸ਼ੁਦਗੀਆਂ ਖੰਘਾਲਣ ਤੋਂ ਇਲਾਵਾ ਹੋਰ ਉੱਦਮ ਸ਼ੁਰੂ ਕਰ ਦਿੱਤੇ ਹਨ।

    LEAVE A REPLY

    Please enter your comment!
    Please enter your name here