ਔਰਤ ਨੇ ਆਪਣੇ ਘਰ ਚ ਫ਼ਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

    0
    133

    ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਥਾਨਕ ਐੱਸਡੀ ਕਾਲਜ ਨੇੜੇ ਇਕ ਬਸਤੀ ’ਚ ਰਹਿੰਦੀ ਇਕ ਔਰਤ ਵੱਲੋਂ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐੱਸਡੀ ਕਾਲਜ ਨੇੜੇ ਸੋਹੀਆਂ ਬਸਤੀ ’ਚ ਰਹਿੰਦੀ ਇਕ ਔਰਤ ਵੱਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਆਲੇ-ਦੁਆਲੇ ਦੇ ਮੁਹੱਲਾ ਨਿਵਾਸੀ ਉਸ ਦੇ ਘਰ ਗਏ, ਪਰ ਉਸ ਵੱਲੋਂ ਆਪਣੇ ਘਰ ਦਾ ਦਰਵਾਜ਼ਾ ਨਹੀ ਖੋਲ੍ਹਿਆ ਗਿਆ। ਜਿਸ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਔਰਤ ਵੱਲੋਂ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ।

    ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀ ਲੱਗ ਸਕਿਆ। ਜਦੋਂ ਇਸ ਸਬੰਧੀ ਥਾਣਾ ਸਿਟੀ 1 ਦੇ ਮੁਖੀ ਲਖਵਿੰਦਰ ਸਿੰਘ ਤੋਂ ਜਾਣਕਾਰੀ ਲੈਣ ਲਈ ਫ਼ੋਨ ਕੀਤਾ ਤਾਂ ਹੈਰਾਨੀ ਦੀ ਗੱਲ ਸੀ ਕਿ ਘਟਨਾ ਦੇ ਕਈ ਘੰਟਿਆਂ ਬਾਅਦ ਵੀ ਬਰਨਾਲਾ ਪੁਲਿਸ ਕੋਲ ਇਸ ਖ਼ੁਦਕੁਸ਼ੀ ਸਬੰਧੀ ਕੋਈ ਤੱਥ ਤੇ ਨਾ ਕੋਈ ਉਕਾ ਜਾਣਕਾਰੀ ਹੀ ਸੀ।

    LEAVE A REPLY

    Please enter your comment!
    Please enter your name here