ਓਬਰਾਏ ਨੇ ਦੁਬਈ ਵਿਚ ਫਸੇ 9 ਨੌਜਵਾਨਾਂ ਨੂੰ ਆਪਣੇ ਘਰ ਪਹੁੰਚਾਇਆ :

    0
    166

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ.ਐੱਸਪੀ ਸਿੰਘ ਓਬਰਾਏ ਨੇ ਦੁਬਈ ਦੀ ਸਾਰਜਾ ਜੇਲ ਵਿਚ ਬੰਦ ਸਾਢੇ ਚਾਰ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਅਤੇ ਹਰਿਆਣੇ ਦੇ 9 ਨੌਜਵਾਨਾਂ ਦਾ 75 ਲੱਖ ਰੁਪਏ ਜ਼ੁਰਮਾਨਾ ਭਰ ਕੇ ਘਰਾਂ ਵਿਚ ਦੇਰ ਰਾਤ ਪਹੁੰਚਾਇਆ ਹੈ। ਉਨ੍ਹਾਂ ਦੇ ਦਿੱਲੀ ਤੋਂ ਘਰ ਜਾਣ ਤੱਕ ਦਾ ਸਾਰਾ ਖ਼ਰਚਾ ਤੇ ਰੋਟੀ ਪਾਣੀ ਦਾ ਪ੍ਰਬੰਧ ਡਾ.ਐੱਸਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ ਹੈ।

    ਹਰਪ੍ਰੀਤ ਸਿੰਘ ਅਤੇ ਰੋਹਿਤ ਨੇ ਦੱਸਿਆ ਕਿ ਉਹ ਡਾ.ਐੱਸਪੀ ਸਿੰਘ ਓਬਰਾਏ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿੰਨਾ ਨੇ ਸਾਨੂੰ 9 ਨੌਜਵਾਨਾਂ ਨੂੰ ਮੌਤ ਦੇ ਮੂੰਹ ਬਚਾਇਆ ਹੈ। ਉਹ ਦੁਬਈ ਵਿਚ 2 ਸਾਲ ਦੇ ਸਜ਼ਾ ਕੱਟ ਰਹੇ ਸਨ। ਉਹ ਪਲੰਬਰ ਦਾ ਕੰਮ ਕਰਨ ਦੌਰਾਨ ਉੱਥੇ ਝਗੜਾ ਹੋ ਗਿਆ ਜਿਸ ਦੌਰਾਨ ਸਾਨੂੰ ਡੇਢ ਸਾਲ ਜੇਲ ਕੱਟਣੀ ਪਾਈ ਹੈ। ਲੜਾਈ ਝਗੜਾ ਦੀ ਸਜ਼ਾ ਸਾਡੇ ਚਾਰ ਸਾਲ ਸੀ ਉਬਰਾਏ ਸਾਹਿਬ ਵਲੋਂ 75 ਲੱਖ ਰੁਪਏ ਦੇ ਕੇ ਸਾਰਿਆਂ ਦੀ ਜਲਦੀ ਰਿਹਾਅ ਕਰਵਾ ਦਿਤਾ ਗਿਆ।

    ਡਾ.ਐੱਸਪੀ ਸਿੰਘ ਓਬਰਾਏ ਨੇ ਰਾਜਪੁਰਾ ਵਿਖੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਦੁਬਈ ਵਿਚ 75 ਲੱਖ ਰੁਪਏ ਜ਼ੁਰਮਾਨਾ ਭਰ ਕੇ ਉਹਨਾਂ ਨੂੰ ਰਿਹਾ ਕਰਵਾਇਆ ਗਿਆ ਹੈ ਜਿਸ ਵਿਚ ਹਰਪ੍ਰੀਤ ਸਿੰਘ ਗੁਰਦਾਸਪੁਰ , ਰੋਹਿਤ ਗੁਰਦਾਸਪੁਰ, ਟੋਨੀ ਮਸੀਹਾ ਬਟਾਲਾ, ਹੈਪੀ ਗੁਰਦਾਸਪੁਰ, ਗਿਆਨ ਚੰਦ ਹੁਸ਼ਿਆਰਪੁਰ, ਪਰਮਜੀਤ ਸਿੰਘ ਜਲੰਧਰ, ਪਲਵਿੰਦਰ ਸਿੰਘ ਕਪੂਰਥਲਾ, ਬੂਟਾ ਸਿੰਘ ਕਪੂਰਥਲਾ ਸ਼ਾਮਿਲ ਹਨ

    LEAVE A REPLY

    Please enter your comment!
    Please enter your name here