ਐੱਮਐੱਸਪੀ ਵਿਚ ਨਿਗੂਣਾ ਵਾਧਾ ਪੁੱਠੇ ਪਾਸੇ ਚੁੱਕਿਆ ਕਦਮ : ਸੁਖਬੀਰ ਸਿੰਘ ਬਾਦਲ

    0
    155

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਨਿਗੂਣੇ ਵਾਧੇ ਨੂੰ ਪੁੱਠੇ ਪਾਸੇ ਚੁੱਕਿਆ ਕਦਮ ਕਰਾਰ ਦਿੱਤਾ। ਜਿਸ ਨਾਲ ਐਨ ਡੀ ਏ ਦੇ ਵਾਅਦੇ ਅਨੁਸਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਥਾਂ ਖੇਤੀਬਾੜੀ ਪਿੱਛੇ ਵੱਲ ਧੱਕੀ ਜਾਵੇਗੀ।

    ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2021-22 ਦੀ ਸਾਊਣੀ ਲਈ ਝੋਨੇ ਦੇ ਭਾਅ ਵਿਚ 72 ਰੁਪਏ ਦੇ ਨਿਗੂਣੇ ਵਾਧੇ ਨਾਲ ਡੀਜ਼ਲ ਤੇ ਖਾਦਾਂ ਵਰਗੀਆਂ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਦ ਕੀਮਤ ਵੀ ਪੂਰੀ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਐੱਮਐੱਸਪੀ ਤੈਅ ਕਰਨ ਵੇਲੇ ਉਤਪਾਦਨ ਦੀ ਅਸਲ ਲਾਗਤ ਦਾ ਖਿਆਲ ਰੱਖਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਅਸਲ ਲਾਗਤ ’ਤੇ ਡੇਢ ਗੁਣਾ ਆਮਦਨ ਵਾਲਾ ਫਾਰਮੂਲਾ ਅਪਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ ਜ਼ਮੀਨ ਦਾ ਠੇਕਾ ਤੇ ਕਿਸਾਨਾਂ ਵੱਲੋਂ ਜ਼ਮੀਨ ਤੇ ਮਸੀਨਰੀ ਲਈ ਪਿਆ ਵਿਆਜ਼ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

    ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਮਾਨ ਮੌਕਾ ਦੇਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਝੋਨੇ ਲਈ ਨਵੀਂ ਐੱਮਐੱਸਪੀ ਕਿਸਾਨਾਂ ਲਈ ਭੱਦਾ ਮਜ਼ਾਕ ਹੈ ਤੇ ਕਿਸਾਨ ਤਾਂ ਪਹਿਲਾਂ ਹੀ ਤਿੰਨ ਖੇਤੀ ਕਾਨੂੰਨ ਕਾਰਨ ਸੰਕਟ ਵਿਚ ਚਲ ਰਹੇ ਹਨ ਤੇ ਇਹਨਾਂ ਕਾਨੂੰਨਾਂ ਕਾਰਨ ਐੱਮਐੱਸਪੀ ਖ਼ਤਮ ਹੋਣ ਅਤੇ ਜਿਣਸਾਂ ਦੀ ਯਕੀਨੀ ਸਰਕਾਰੀ ਖ਼ਰੀਦ ਵੀ ਬੰਦ ਹੋਣ ਦਾ ਖ਼ਦਸਾ ਬਣਿਆ ਹੋਇਆ ਹੈ।

    ਜਿਸ ਤਰੀਕੇ ਐੱਮਐੱਸਪੀ ਤੈਅ ਕੀਤੀ ਗਈ, ਉਸ ਤੋਂ ਸਰਕਾਰ ਦੇ ਕਿਸਾਨਾਂ ਪ੍ਰਤੀ ਬੇਰਹਿਮੀ ਵਾਲੇ ਤੇ ਵੇਰ ਭਾਵਨਾ ਵਾਲੇ ਰਵੱਈਏ ਦਾ ਪਤਾ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਕਿਸਾਨਾਂ ਨੂੰ ਢੁਕਵੀਂ ਐੱਮਐੱਸਪੀ ਦਿੱਤੀ ਜਾਵੇ ਤੇ ਖੇਤੀਬਾੜੀ ਸੈਕਟਰ ਨੂੰ ਮਦਦ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਐੱਮਐੱਸਪੀ ਵਿਚ ਉਤਪਾਦਨ ਦੀ ਸਲ ਲਾਗਤ ਅਨੁਸਾਰ ਵਾਧਾ ਕੀਤਾ ਜਾਣਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here