ਐੱਨਸੀਬੀ ਦੇ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ, ਦੂਜੇ ਦਿਨ ਵੀ ਕੀਤੀ ਜਾਵੇਗੀ ਪੁੱਛਗਿੱਛ

    0
    137

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੇ ਦੇ ਮਾਮਲੇ ‘ਚਰਿਆ ਚੱਕਰਵਰਤੀ ਅੱਜ ਦੂਜੇ ਦਿਨ ਵੀ ਪੁੱਛਗਿੱਛ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਦਫ਼ਤਰ ਪਹੁੰਚੀ ਹੈ। ਜਿੱਥੇ ਐੱਨਸੀਬੀਅੱਜ ਦੂਜੇ ਦਿਨ ਵੀਰਿਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ। ਉਹ ਸਵੇਰੇ ਸਾਢੇ 9 ਵਜੇ ਬੱਲਾਰਡ ਅਸਟੇਟ ਖੇਤਰ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਦਫ਼ਤਰ ਪਹੁੰਚੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਐਤਵਾਰ ਨੂੰ ਵੀ ਰਿਆ ਚੱਕਰਵਰਤੀ ਤੋਂ 6 ਘੰਟਿਆਂ ਲਈ ਪੁੱਛਗਿੱਛ ਕੀਤੀ ਸੀ। ਐੱਨਸੀਬੀ ਨੇ ਰਿਆ ਨੂੰ ਸਵੇਰੇ ਉਸ ਨੂੰ ਘਰ ਪਹੁੰਚ ਕੇ ਪੁੱਛਗਿੱਛ ‘ਚ ਸ਼ਾਮਲ ਹੋਣ ਲਈ ਸੰਮਨ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਦੇਰ ਨਾਲ ਪਹੁੰਚਣ ਕਾਰਨ ਐਤਵਾਰ ਨੂੰ ਪੁੱਛਗਿੱਛ ਪੂਰੀ ਨਹੀਂ ਹੋ ਸਕੀ।

    ਦੱਸ ਦੇਈਏ ਕਿ ਨਸ਼ਾ ਦੇ ਮਾਮਲੇ ‘ਚ ਹੁਣ ਤੱਕ ਸੁਸ਼ਾਂਤ ਦੇ ਸਹਾਇਕ ਦੀ ਪੇਸ਼ ਸਾਵੰਤ, ਅਬਦੁੱਲ ਬਾਸਿਤ, ਜ਼ੈਦ ਵਿਲਾਤਰਾ, ਸ਼ੋਵਿਕ ਚੱਕਰਵਰਤੀ (ਰਿਆ ਦਾ ਭਰਾ), ਸੈਮੁਅਲ ਮਿਰਾਂਦਾ ਅਤੇ ਅੱਬਾਸ ਲੱਖਾਨੀ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਕੈਜ਼ਾਨ ਇਬਰਾਹਿਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਨਿੱਚਰਵਾਰ ਨੂੰ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

    ਉੱਧਰ ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਿਹਾ, “ਰਿਆ ਗ੍ਰਿਫ਼ਤਾਰ ਹੋਣ ਲਈ ਤਿਆਰ ਹੈ। ਜੇ ਕਿਸੇ ਨਾਲ ਪਿਆਰ ਕਰਨਾ ਅਪਰਾਧ ਹੈ ਤਾਂ ਉਹ ਪਿਆਰ ਦਾ ਨਤੀਜਾ ਭੁਗਤਾਨ ਲਈ ਤਿਆਰ ਹੈ। ਉਹ ਬੇਗੁਨਾਹ ਹੈ। ਇਸ ਲਈ ਉਸ ਨੇ ਬਿਹਾਰ ਪੁਲਿਸ, ਸੀਬੀਆਈ, ਈਡੀ ਅਤੇ ਐੱਨਸੀਬੀ ਦਾ ਸਾਹਮਣਾ ਕੀਤਾ, ਪਰ ਕਿਸੇ ਵੀ ਅਗਾਊਂ ਜ਼ਮਾਨਤ ਲਈ ਅਦਾਲਤ ਤਕ ਪਹੁੰਚ ਨਹੀਂ ਕੀਤੀ।

    ਦੂਜੇ ਪਾਸੇ ਅਦਾਲਤ ਨੇ ਸ਼ੋਵਿਕ ਨੂੰ 9 ਸਤੰਬਰ ਤਕ ਐੱਨਸੀਬੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਸੁਸ਼ਾਂਤ ਦੇ ਹਾਊਸ ਮੈਨੇਜ਼ਰ ਸੈਮੁਅਲ ਮਿਰਾਂਡਾ ਨੂੰ ਵੀ 4 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਐਨਸੀਬੀ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 4 ਦਿਨ ਦਾ ਰਿਮਾਂਡ ਦਿੱਤਾ ਹੈ।

    LEAVE A REPLY

    Please enter your comment!
    Please enter your name here