ਇੱਕ ਹਫ਼ਤੇ ‘ਚ ਦੂਜੀ ਵਾਰ ਆਇਆ ਭੂਚਾਲ !

    0
    132

    ਨਵੀਂ ਦਿੱਲੀ,ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ੁੱਕਰਵਾਰ ਸਵੇਰੇ 11:28 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਕ ਹਫ਼ਤੇ ‘ਚ ਦਿੱਲੀ ਅੰਦਰ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁੱਕਰਵਾਰ ਸਵੇਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 2.2 ਨਾਪੀ ਗਈ ਹੈ।

    ਪੂਰਬੀ ਦਿੱਲੀ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਭੂਚਾਲ ਦੇ ਝਟਕਿਆਂ ਕਾਰਨ ਕੁਝ ਲੋਕ ਘਰ ਤੋਂ ਬਾਹਰ ਆ ਗਏ। 12 ਅਤੇ 13 ਅਪ੍ਰੈਲ ਤੋਂ ਬਾਅਦ, 10 ਮਈ ਨੂੰ ਵੀ ਦਿੱਲੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

    ਦਿੱਲੀ-ਐੱਨਸੀਆਰ ਭੂਚਾਲ ਪ੍ਰਤੀ ਸੰਵੇਦਨਸ਼ੀਲ :

    ਦੱਸ ਦੇਈਏ ਕਿ ਭੂਚਾਲ ਦੇ ਮਾਮਲੇ ਵਿੱਚ ਦਿੱਲੀ-ਐੱਨਸੀਆਰ ਬਹੁਤ ਸੰਵੇਦਨਸ਼ੀਲ ਹੈ। ਦਰਅਸਲ, ਮੈਕਰੋ ਸੀਸਮਿਕ ਜ਼ੋਨਿੰਗ ਮੈਪਿੰਗ ਦੇ ਮਾਮਲੇ ਵਿੱਚ, ਭਾਰਤ ਨੂੰ ਕੁੱਲ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚੋਂ ਦਿੱਲੀ ਜ਼ੋਨ 4 ਵਿੱਚ ਹੈ ਅਤੇ ਖ਼ਤਰਨਾਕ ਮੰਨਿਆ ਜਾਂਦਾ ਹੈ। ਕੁੱਲ 5 ਜ਼ੋਨਾਂ ਵਿੱਚੋਂ ਜ਼ੋਨ 2 ਨੂੰ ਘੱਟ ਤੋਂ ਘੱਟ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ, ਜਦੋਂ ਕਿ ਜ਼ੋਨ -5 ਉਹ ਖੇਤਰ ਹੈ ਜੋ ਭੁਚਾਲ ਦਾ ਸ਼ਿਕਾਰ ਹੈ।

    LEAVE A REPLY

    Please enter your comment!
    Please enter your name here