ਇੰਡਸਟਰੀ ਗਰੁੱਪ ਦੇ ਅਧਿਕਾਰੀ ਤੋਂ ਮੰਗੀ 7 ਲੱਖ ਰੁਪਏ ਦੀ ਫਿਰੌਤੀ !

    0
    125

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਟ੍ਰਾਈਡੈਂਟ ਗਰੁੱਪ ਉਦਯੋਗ ਤੋਂ 7 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਗੁਜਰਾਤੀਆਂ ‘ਤੇ ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ‘ਚ ਕੇਸ ਦਰਜ ਕਰਕੇ ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਟ੍ਰਾਈਡੈਂਟ ਦੇ ਅਧਿਕਾਰੀ ਪ੍ਰਵੀਨ ਵਰਮਾ ਪੁੱਤਰ ਗਣਪਤ ਰਾਏ ਵਰਮਾ ਨਿਵਾਸੀ ਐਸ.44 ਆਸ਼ੀਆਨਾ ਜੋਧਪੁਰ ,ਰਾਜਸਥਾਨ ਹਾਲ ਵਾਸੀ ਟ੍ਰਾਈਡੈਂਟ ਫੈਕਟਰੀ ਧੌਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਸਟੀਮ ਟਰਬਾਇਨ ਮਸ਼ੀਨ ਵੇਚਣ ਸੰਬੰਧੀ ਅਖ਼ਬਾਰ ‘ਚ ਇਸ਼ਤਿਹਾਰ ਦਿੱਤਾ ਸੀ।

    ਜਿਸ ਦੇ ਅਧਾਰ ਤੇ ਜਯਵੀਰ ਸਿੰਘ ਮੈ :ਜੈ : ਐਸ਼ : ਇੰਟ੍ਰਪ੍ਰਾਈਜਿਜ ਵਾਸੀ ਜਾਮਨਗਰ ਗੁਜਰਾਤ ਨੇ ਟ੍ਰਾਈਡੈਂਟ ਲਿਮਟਿਡ ਧੌਲਾ ਵਿਖੇ ਪਹੁੰਚ ਕੇ ਮਸ਼ੀਨ ਵੇਖੀ, ਉਸਤੋਂ ਬਾਅਦ ਮੈ:ਜੈ ਪੈਨਸਨਜ ਇਲੈਕਟ੍ਰੋ ਮਕੈਨੀਕਲ ਇੰਜੀਨਿਅਰ 302. ਅਭਿਲਾਸ਼ਾ,ਅਪਾਰਨਮੈਂਟਠ ਸਾਰੂ ਸੈਕਸ਼ਨ ਰੋਡ, ਅਪੋਜਿਟ ਪੈਲੇਸ ਗਰਾਉਂਡ ਜਮਨਾਨਗਰ ਦੇ ਐੱਮ.ਡੀ. ਬਾਬੂ ਕ੍ਰਿਸ਼ਨਨ ਨੇ ਇੱਕ ਪੱਤਰ ਕੰਪਨੀ ਨੂੰ ਭੇਜਿਆ ਕਿ ਉਸਨੇ ਟਰਬਾਈਨ ਮਸ਼ੀਨ 75 ਲੱਖ ਰੁਪਏ+ ਜੀਐੱਸਟੀ ਐਕਸਟਰਾ+ ਟ੍ਰਾਂਸਪੋਰਟ ਆਦਿ ਖਰੀਦਣ ਦੀ ਤਜ਼ਵੀਜ ਰੱਖੀ। ਪਰੰਤੂ ਟ੍ਰਾਈਡੈਂਟ ਗਰੁੱਪ ਵੱਲੋਂ ਇਸ ਤਜ਼ਵੀਜ਼ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ।

    ਜਿਸ ਤੋਂ ਬਾਅਦ ਬਾਬੂ ਕ੍ਰਿਸ਼ਨਨ ਵੱਲੋਂ ਟ੍ਰਾਈਡੈਂਟ ਕੰਪਨੀ ਨੂੰ ਈਮੇਲ ਰਾਹੀ ਦੱਸਿਆ ਕਿ ਉਨ੍ਹਾਂ ਨੇ ਮਸ਼ੀਨ ਸੰਬੰਧੀ ਅੰਚੁਲ ਚੌਹਾਨ ਅਤੇ ਦੇਵੇਂਦਰਾ ਕੁਮਾਰ ਗੁਪਤਾ ਦੇ ਖਾਤਿਆਂ ਵਿੱਚ 7 ਲੱਖ ਰੁਪਏ ਪਾਏ ਗਏ ਹਨ। ਉਨ੍ਹਾਂ ਇੱਕ ਸੇਲ ਲੈਟਰ ਦੀ ਕਾਪੀ ਵੀ ਭੇਜੀ। ਜਿਸ ਸੰਬੰਧੀ ਕੋਈ ਖ਼ਰੀਦ-ਫਰੋਖ਼ਤ ਹੀ ਨਹੀਂ ਹੋਈ ਅਤੇ ਦੋਸ਼ੀਆਂ ਵੱਲੋਂ ਜੋ ਸੇਲ ਲੈਟਰ ਦਾ ਜਿਕਰ ਕੀਤਾ ਗਿਆ ਹੈ। ਇਹ ਟ੍ਰਾਈਡੈਂਟ ਕੰਪਨੀ ਦਾ ਹੈ ਹੀ ਨਹੀਂ ਹੈ ਅਤੇ ਨਾ ਹੀ ਟ੍ਰਾਈਡੈਂਟ ਕੰਪਨੀ ਵੱਲੋਂ ਉਕਤ 7 ਲੱਖ ਰੁਪਏ ਦੀ ਕੋਈ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

    ਇਨ੍ਹਾਂ ਹੀ ਨਹੀਂ, ਕੰਪਨੀ ਦੇ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਨਾਲ ਖ਼ਰੀਦ ਫ਼ਰੋਖ਼ਤ ਕਰਨ ਦੇ ਖ਼ਾਤੇ ਚ, 7 ਲੱਖ ਰੁਪਏ ਟ੍ਰਾਂਸਫਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਦੋਵੇਂ ਕੰਪਨੀ ਦੇ ਪ੍ਰਤੀਨਿਧ ਹੀ ਨਹੀਂ ਹਨ। ਟ੍ਰਾਈਡੈਂਟ ਅਧਿਕਾਰੀ ਅਨੁਸਾਰ ਉਕਤ ਦੋਸ਼ੀਆਂ ਵੱਲੋਂ ਜਾਅਲੀ ਤੇ ਝੂਠੇ ਦਸਤਾਵੇਜ਼ ਬਣਾ ਕੇ ਕੰਪਨੀ ਖ਼ਿਲਾਫ਼ ਕੇਸ ਦਰਜ਼ ਕਰਵਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਫਿਰੌਤੀ ਦੇ ਤੌਰ ਦੇ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੁਰਖਾਸਤ ਨੰਬਰੀ 1215/ ਵੀ.ਪੀ ਮਿਤੀ 20 ਮਈ 2020 ਦੇ ਅਧਾਰ ਦੇ ਬਾਬੂ ਕ੍ਰਿਸ਼ਨਨ ਅਤੇ ਜਯਵੀਰ ਸਿੰਘ ਦੇ ਖ਼ਿਲਾਫ਼ ਅਧੀਨ 420/467/468/471/120 ਬੀ, ਆਈਪੀਸੀ ਦੇ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜ਼ਾਵੇਗਾ।

    – ਕੌਣ ਹਨ ਅੰਚੁਲ ਚੌਹਾਨ ਅਤੇ ਦਵੇਂਦਰਾ ਕੁਮਾਰ ਗੁਪਤਾ ?

    ਟ੍ਰਾਈਡੈਂਟ ਦੇ ਅਧਿਕਾਰੀ ਵੱਲੋਂ ਦਰਜ਼ ਕਰਵਾਏ ਮੁਕੱਦਮੇ ਚ, ਦੋਸ਼ੀਆਂ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖ਼ਾਤੇ ਚ, 7 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ ਸੇਲ ਲੈਟਰ ਜਾਰੀ ਕਰਨ ਬਾਰੇ ਦਾਅਵਾ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਇਹ ਤਾਂ ਕਿਹਾ ਹੈ ਕਿ ਉਕਤ ਦੋਵੇਂ ਵਿਅਕਤੀ ਅੰਚੁਲ ਤੇ ਦੇਵੇਂਦਰ ਗੁਪਤਾ ਕੰਪਨੀ ਦੇ ਕੋਈ ਪ੍ਰਤੀਨਿਧ ਨਹੀਂ ਹਨ। ਉਨ੍ਹਾਂ ਸੇਲ ਲੈਟਰ ਨੂੰ ਵੀ ਜਾਅਲੀ ਕਿਹਾ ਗਿਆ ਹੈ। ਪਰੰਤੂ ਸ਼ਿਕਾਇਤ ‘ਚ ਇਹ ਨਹੀਂ ਦੱਸਿਆ ਗਿਆ ਕਿ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਨਾਮਾਂ ਦੇ ਖਾਤਿਆਂ ‘ਚ 7 ਲੱਖ ਰੁਪਏ ਟ੍ਰਾਂਸਫਰ ਵੀ ਹੋਏ ਹਨ ਜਾਂ ਨਹੀਂ। ਭਾਵੇਂ ਪੁਲਿਸ ਨੇ ਐੱਫਆਈਆਰ ‘ਚ 120 ਬੀ, ਆਈਪੀਸੀ ਸੈਕਸ਼ਨ ਦਰਜ਼ ਕਰਕੇ ਹੋਰ ਦੋਸ਼ੀਆਂ ਨੂੰ ਨਾਮਜ਼ਦ ਕਰਨ ਦਾ ਰਾਹ ਖੁੱਲ੍ਹਾ ਰੱਖਿਆ ਹੈ। ਪਰੰਤੂ ਹੈਰਾਨੀ ਦੀ ਗੱਲ ਇਹ ਜ਼ਰੂਰ ਹੈ ਕਿ ਪੁਲਿਸ ਨੇ ਅੰਚੁਲ ਅਤੇ ਦੇਵੇਂਦਰ ਗੁਪਤਾ ਨੂੰ ਐੱਫਆਈਆਰ ‘ਚ ਦੋਸ਼ੀ ਵਜੋਂ ਨਾਮਜ਼ਦ ਹੀ ਨਹੀਂ ਕੀਤਾ। ਜਦੋਂ ਕਿ ਦੋਵਾਂ ਦੇ ਨਾਮ ਸ਼ਿਕਾਇਤ ‘ਚ ਦਰਜ ਕੀਤੇ ਹੋਏ ਹਨ।

    LEAVE A REPLY

    Please enter your comment!
    Please enter your name here