ਇਸ ਮਸ਼ਹੂਰ ਅਦਾਕਾਰ ਨੂੰ ਹੋਇਆ ਕੋਰੋਨਾ ਵਾਇਰਸ, ਜਾਣੋਂ ਫ਼ਿਲਮ ਲਾਲ ਸਿੰਘ ਚੱਢਾ ਨਾਲ ਕੀ ਹੈ ਸਬੰਧ

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਸਿਮਰਨ)

    ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ‘ਚ ਡਰ ਦਾ ਮਾਹੌਲ ਹੈ। ਰੋਜ਼ਾਨਾ ਨਵੇਂ ਕੇਸ ਆਉਣ ਕਾਰਨ ਲੋਕ ਇਸ ਬਾਰੇ ਲਗਾਤਾਰ ਸਾਵਧਾਨੀ ਵਰਤ ਰਹੇ ਹਨ, ਪਰ ਇਸ ਦੀ ਜਾਂਚ ਰਿਪੋਰਟ ਆਉਣ ਵਿੱਚ ਕਈ ਘੰਟੇ ਲੱਗ ਜਾਂਦੇ ਹਨ।

    ਹਾਲੀਵੁੱਡ ਦੇ ਮਸ਼ਹੂਰ ਐਕਟਰ ਟਾਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟਰ ‘ਤੇ ਜਾਣਕਾਰੀ ਦਿੱਤੀ ਹੈ। ਫ਼ਿਲਮ ਨਿਰਮਾਣ ਦੇ ਚੱਲਦਿਆਂ ਇਹ ਆਸਟ੍ਰੇਲੀਆ ਵਿਚ ਸਨ। ਦੱਸ ਦੇਈਏ ਕਿ ਅਦਾਕਾਰ ਆਮਿਰ ਖਾਨ ਇਨ੍ਹੀਂ ਦਿਨੀਂ ਲਾਲ ਸਿੰਘ ਚੱਢਾ ਫ਼ਿਲਮ ਦੇ ਨਿਰਮਾਣ ‘ਚ ਰੁੱਝੇ ਹੋਏ ਹਨ। ਇਹ ਫ਼ਿਲਮ ਟਾਮ ਹੈਂਕਸ ਦੀ 1994 ਵਿਚ ਆਈ ਫ਼ਿਲਮ ਫਾਰੈਸਟ ਗੰਪ ਤੋਂ ਪ੍ਰਭਾਵਿਤ ਹੈ।

    ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ,ਅੰਤਰਰਾਸ਼ਟਰੀ ਸੰਗਠਨ , ਰੋਜ਼ਗਾਰ ਅਤੇ ਯੋਜਨਾ ਵੀਜ਼ਾ ਤੋ ਇਲਾਵਾ ਬਾਕੀ ਸਾਰੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕਰ ਦਿਤੇ ਗਏ ਹਨ।ਸਿਰਫ ਕੂਟਨੀਤਕ, ਅਧਿਕਾਰੀ, ਸੰਯੁਕਤ ਰਾਸ਼ਟਰ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਹੀ ਆ ਸਕਣਗੇ।ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤਾ ਹੈ।

    ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 126,369 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 4633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵੀਰਵਾਰ ਸਵੇਰ ਤੱਕ ਚੀਨ ‘ਚ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਚੀਨ ‘ਚ ਕੋਰੋਨਾ ਵਾਇਰਸ ਦੇ ਕੁਲ 80,789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 3169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਅੱਜ 196 ਹੋਰ ਲੋਕਾਂ ਦੀ ਮੌਤ ਨਾਲ ਉੱਥੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 827 ਹੋ ਗਈ ਹੈ, ਜਦਕਿ ਇਰਾਨ ‘ਚ 354, ਦੱਖਣ ਕੋਰੀਆ ‘ਚ 66, ਫਰਾਂਸ ‘ਚ 48, ਸਪੇਨ ‘ਚ 55 ਅਤੇ ਅਮਰੀਕਾ ‘ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।

    LEAVE A REPLY

    Please enter your comment!
    Please enter your name here